ਬਾਬਾ ਬਕਾਲਾ ਸਾਹਿਬ ਬੱਸ ਅੱਡੇ ਨੂੰ ਲੈ ਕੇ ਤਰਸਦੀਆਂ ਸਵਾਰੀਆਂ, ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਅਪੀਲ

ਬਾਬਾ ਬਕਾਲਾ, 30 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਨੌਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਬੱਸ ਅੱਡੇ ਦੇ ਅੰਦਰ ਸਰਕਾਰੀ ਬੱਸਾਂ ਨਾ ਜਾਣ ਕਰਕੇ ਅਤੇ ਸਹੀ ਢੰਗ ਨਾਲ ਨਾ ਰੁੱਕਣ ਕਾਰਨ ਹਰ ਰੋਜ਼ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਦ ਕਿ ਇਹ ਬੱਸ ਅੱਡਾ ਬਿਲਕੁਲ ਰੋਡ ਉਪਰ ਸਥਿਤ ਹੈ। ਸਾਚਾ ਗੁਰੂ ਲਾਧੋ ਰੇ ਦਿਵਸ ਅਤੇ ਰੱਖੜ ਪੁੰਨਿਆ ਦਾ ਪਾਵਨ ਮੇਲਾ ਮਨਾਉਣ ਦੂਰ ਨੇੜੇ ਤੋਂ ਆ ਰਹੀਆਂ ਸੰਗਤਾਂ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਪਿਛਲੇ 10 ਸਾਲਾਂ ਤੋਂ ਕੋਈ ਵੀ ਸਰਕਾਰੀ ਬੱਸ ਬਾਬਾ ਬਕਾਲਾ ਸਾਹਿਬ ਬਣੇ ਬੱਸ ਅੱਡੇ ਦੇ ਅੰਦਰ ਰੋਕ ਕੇ ਨਹੀਂ ਜਾਂਦੀ। ਨਾ ਹੀ ਇਸ ਵੱਲ ਪ੍ਰਸ਼ਾਸਨ ਦਾ ਅਤੇ ਵਿਭਾਗ ਦਾ ਧਿਆਨ ਹੈ। ਬਾਬਾ ਬਕਾਲਾ ਸਾਹਿਬ ਦੇ ਵਸਨੀਕ ਲੋਕਾਂ ਨੇ ਬਹੁਤ ਵਾਰ ਬੱਸ ਅੱਡੇ ਦੇ ਇੰਚਾਰਜ ਨਾਲ ਗੱਲਬਾਤ ਵੀ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਹੋਏ ਬੱਸ ਅੱਡਾ ਹੁਣ ਸਿਰਫ ਆਟੋ, ਰਿਸ਼ਕਾ ਅਤੇ ਰੇੜੀਆਂ ਲਗਾਉਣ ਦੀ ਥਾਂ ਬਣ ਕੇ ਰਹਿ ਗਿਆ ਹੈ।

ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਮੈਂ ਉਹਨਾਂ ਸਿਆਸੀ ਆਗੂਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬਾਬਾ ਬਕਾਲਾ ਸਾਹਿਬ ਦੇ ਬੱਸ ਅੱਡੇ ਵੱਲ ਵੀ ਧਿਆਨ ਦਿਓ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਹਨ। ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਖੁਦ ਜਾ ਕੇ ਬਾਬਾ ਬਕਾਲਾ ਸਾਹਿਬ ਦੇ ਬੱਸ ਅੱਡੇ ਦਾ ਮੁਆਇਨਾ ਕਰਿਉ ਅਤੇ ਵਸਨੀਕ ਲੋਕਾਂ ਤੋਂ ਪੁੱਛ ਲਓ ਕੀ ਬਾਬਾ ਬਕਾਲਾ ਸਾਹਿਬ ਦੇ ਬੱਸ ਅੱਡੇ ਅੰਦਰ ਬੱਸ ਅੱਡੇ ਅੰਦਰ ਬੱਸ ਇੰਟਰ ਕੀਤੀ ਨੂੰ ਕਿੰਨੇ ਸਾਲ ਹੋ ਗਏ ਨੇ ? ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਜਨਤਾ ਦੀ ਭਲਾਈ ਲਈ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਬਾਬਾ ਬਕਾਲਾ ਸਾਹਿਬ ਜੀ ਦੇ ਬੱਸ ਅੱਡੇ ਅੰਦਰ ਬੱਸਾਂ ਰੁੱਕਣ ਲਈ ਵਿਭਾਗ ਅਤੇ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬੱਸਾਂ ਪਿੱਛੇ ਭੱਜ ਕੇ ਨਾ ਚੜਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਜਲਦ ਇਸ ਮੁਸ਼ਕਲ ਦੇ ਹੱਲ ਲਈ ਇਕ ਲਿਖਤੀ ਮੰਗ ਪੱਤਰ S.D.M ਅਤੇ D.S.P ਬਾਬਾ ਬਕਾਲਾ ਸਾਹਿਬ ਨੂੰ ਦਿੱਤਾ ਜਾਵੇਗਾ।

You May Also Like