ਪੰਜਾਬ ਸਰਕਾਰ ਵੱਲੋਂ ਮੀਟਰ ਲਈ ਐਨਓਸੀ ਦੀ ਸ਼ਰਤ ਰੱਖੀ ਗਈ ਸੀ
ਅੰਮ੍ਰਿਤਸਰ 22 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਅੰਮ੍ਰਿਤਸਰ ਦੇ ਹਕੀਮਾ ਗੇਟ ਨਜ਼ਦੀਕ ਫਤਹ ਸਿੰਘ ਕਲੋਨੀ ਵਿੱਚ ਅੱਜ ਕੁਝ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਘਰ ਤਾਂ ਬਣਾ ਲਏ ਹਨ ਪਰ ਉਹਨਾਂ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ ਬਿਜਲੀ ਬੋਰਡ ਵੱਲੋਂ ਘਰਾ ਦੀ ਐਨ ਓਸੀ ਮੰਗੀ ਜਾ ਰਹੀ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਸ਼ਰਤ ਰੱਖੀ ਗਈ ਸੀ। ਕੁਝ ਚਿਰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਐਨਓਸੀ ਸ਼ਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਅਜੇ ਕੋਈ ਕਾਗਜੀ ਨੋਟੀਫਿਕੇਸ਼ਨ ਨਹੀਂ ਆਇਆ।
ਇਹ ਵੀ ਖਬਰ ਪੜੋ : — ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ, ਵੇਖੋ ਲਿਸਟ
ਲੋਕਾਂ ਨੇ ਦੱਸਿਆ ਕਿ ਅਸੀਂ ਆਪਣਾ ਘਰ ਬਣਾ ਲਿਆ ਤੇ ਕਾਫੀ ਸਮੇਂ ਤੋਂ ਕਿਰਾਏ ਦੇ ਮਕਾਨਾਂ ਵਿੱਚ ਦੁਗਣੇ ਕਰਾਏ ਭਰ ਕੇ ਰਹਿ ਰਹੇ ਹਾਂ ਸੋ ਸਾਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਹੀ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਘਰਾਂ ਵਿੱਚ ਬਿਜਲੀ ਦੀ ਆਮਦ ਵਧ ਜਾਂਦੀ ਹੈ। ਇਸ ਮੌਕੇ ਤੇ ਭਾਜਪਾ ਆਗੂ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਇਸ ਸਮੇਂ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਘਰਾਂ ਦੇ ਮੀਟਰ ਨਹੀਂ ਲੱਗ ਰਹੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਾ ਹੱਲ ਕੱਢ ਕੇ ਗਰੀਬ ਲੋਕਾਂ ਨੂੰ ਰਾਹਤ ਦਿੱਤੀ ਜਾਵੇ।