ਅੰਮ੍ਰਿਤਸਰ 8 ਸਤੰਬਰ (ਵਿਨੋਦ ਕੁਮਾਰ) – ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੇ ਪ੍ਰਧਾਨ ਦਵਿੰਦਰ ਸਿੰਘ ਦੇ ਪਿਤਾ ਸ੍ਰ: ਕੁਲਵੰਤ ਸਿੰਘ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ,ਉਨ੍ਹਾਂ ਦੇ ਦਾ ਸ਼ਰਧਾਂਜਲੀ ਸਮਾਰੋਹ ਪਿੰਡ ਪੈੜੇਵਾਲ ਵਿਖੇ ਹੋਇਆ।ਜਿਸ ਵਿੱਚ ਸ਼ਾਮਲ ਹੋਣ ਲਈ ਸਾਥੀ ਗੁਰਮੀਤ ਸਿੰਘ ਭੂਰੇਗਿੱਲ ਸਰਪ੍ਰਸਤ,ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ, ਜੋਗਿੰਦਰ ਸਿੰਘ ਜਰਨਲ ਸਕੱਤਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ,ਜੋਗਾ ਸਿੰਘ ਮੈਂਬਰ, ਮਨਜੀਤ ਸਿੰਘ ਮੈਂਬਰ,ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ,ਕੁਲਵੰਤ ਸਿੰਘ ਤੋਲਾਨੰਗਲ ਪਹੁੰਚੇ ਤੇ ਦਵਿੰਦਰ ਸਿੰਘ ਪ੍ਰਧਾਨ ਤੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ।ਉਪਰੰਤ ਪੈਨਸ਼ਨਰਜ ਮਹਾਂਸੰਘ ਦੇ ਪ੍ਰਮੁੱਖ ਆਗੂਆ ਦੀ ਹੋਈ ਮੀਟਿੰਗ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 10 ਸਤੰਬਰ 2023 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਅੱਗੇ ਹੋਣ ਵਾਲੇ ਐਕਸ਼ਨ ਵਿੱਚ ਵੱਧ ਤੋਂ ਵੱਧ ਸਾਥੀਆ ਸਮੇਤ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।
ਉਕਤ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ4 ਪੈਨਸ਼ਨਰਜ ਨਾਲ ਮੀਟਿੰਗ ਕਰਨ ਤੋਂ ਕੰਨੀ ਕਤਰਾ ਰਹੀ ਹੈ ਅਤੇ ਪੈਨਸ਼ਨਰਜ ਨਾਲ 2-59 ਦੇ ਗੁਣਾਂਕ ਤੇ ਅਮਲ ਨਹੀ ਹੋ ਰਿਹਾ ਅਤੇ 1/1/2016 ਤੋਂ 30/6/2021 ਤੱਕ ਦਾ ਪੇ-ਕਮਿਸ਼ਨ ਦੇ ਵਾਧੇ ਦਾ ਬਕਾਇਆ ਡੀ-ਏ ਦੀਆ ਕਿਸ਼ਤਾ ਜੋ ਕਾਂਗਰਸ ਸਰਕਾਰ ਵੇਲੇ ਸਮੇਂ ਸਿਰ ਨਹੀਂ ਦਿਤੀਆ ਗਈਆ ਤੇ ਇਹ ਬਦਲਾਅ ਵਾਲੀ ਸਰਕਾਰ ਵੀ ਲਾਰਿਆ ਵਿੱਚ ਹੀ ਡੰਗ ਟਪਾਉਣ ਦੀ ਕੋਸ਼ਿਸ਼ ਕਰ ਰਹੀ।ਇਹਨਾਂ ਸਾਰੇ ਮਸਲਿਆ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕਰਨਾ ਸਮੇਂ ਲੋੜ ਹੈ।ਉਨ੍ਹਾਂ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਰਜ ਨੂੰ ਅਪੀਲ ਹੈ ਕਿ ਸੰਘਰਸ਼ ਵਿੱਚ ਸ਼ਾਮਲ ਹੋਕੇ ਸਰਕਾਰ ਦੇ ਟਾਲ ਮਟੋਲ ਵਾਲੇ ਰਵੱਈਏ ਨੂੰ ਸੁਧਾਰਨ ਲਈ ਜਥੇਬੰਦੀ ਵੱਲੋ ਉਲੀਕੇ ਗਏ ਐਕਸ਼ਨ ਵਿੱਚ ਸ਼ਾਮਲ ਹੋ ਕੇ ਦੀ ਸਮੂੰਹ ਕਰਮਚਾਰੀਆ ਅਤੇ ਪੈਨਸ਼ਨਰਜ ਦੇ ਮਸਲਿਆ ਨੂੰ ਹੱਲ ਕਰਵਾਉਣ ਦੇ ਯਤਨ ਕੀਤਾ ਜਾਵੇ।