ਬੇਸਹਾਰਾ ਮਨੁੱਖਤਾ ਸੰਭਾਲ ਸੁਸਾਇਟੀ ਦੇ ਚੇਅਰਮੈਨ ਹਰਪਵਨ ਸਿੰਘ ਵੱਲੋਂ ਕੀਤੀ ਗਈ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨਾਲ ਵਿਸ਼ੇਸ਼ ਮੁਲਾਕਾਤ

ਅੰਮ੍ਰਿਤਸਰ 21 ਮਾਰਚ (ਹਰਪਾਲ ਸਿੰਘ) – ਬੇਸਹਾਰਾ ਮਨੁੱਖਤਾ ਸੰਭਾਲ ਸੁਸਾਇਟੀ ਦੇ ਸਰਪ੍ਰਸਤ ਚੇਅਰਮੈਨ ਸ੍ਰ ਹਰਪਵਨ ਸਿੰਘ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨਾਲ ਅੱਜ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਮੁਲਕਾਤ ਦੌਰਾਨ ਚੇਅਰਮੈਨ ਹਰਪਵਨ ਸਿੰਘ ਵੱਲੋਂ ਕੈਬਨਟ ਮੰਤਰੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੂੰ ਆਪਣੀ ਸੰਸਥਾ ਵੱਲੋਂ ਕੀਤੇ ਜਾ ਰਹੇ ਇਕੱਲੇ ਇਕੱਲੇ ਲੋਕ ਭਲਾਈ ਦੇ ਕੰਮਾਂ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਬੇਸਹਾਰਾ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।

ਇਹ ਵੀ ਖਬਰ ਪੜੋ : — ਭਗਤ ਪੂਰਨ ਸਿੰਘ ਨਿਸ਼ਕਾਮ ਸੇਵਾ ਦੇ ਪੁੰਜ – ਡਿਪਟੀ ਕਮਿਸ਼ਨਰ

ਜਿਵੇਂ ਉਹਨਾ ਦੱਸਿਆ ਕਿ ਸੁਸਾਇਟੀ ਵੱਲੋਂ ਸੇਵਾ ਦੇ ਖੇਤਰ ਵਿੱਚ ਕਈ ਗਰੀਬ ਪਰਿਵਾਰਾਂ ਦੇ ਲੋਕਾਂ ਦੇ ਮੈਡੀਕਲ ਇਲਾਜ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ , ਜਿਨਾਂ ਲੋਕਾ ਦੇ ਕੋਲ ਰਹਿਣ ਲਈ ਘਰ ਤਾਂ ਹਨ ਪਰ ਸਿਰ ਕੱਜਣ ਲਈ ਛੱਤ ਨਹੀਂ, ਦੀ ਮੁੜ ਉਸਾਰੀ ਨੂੰ ਕਰਕੇ ਦੇਣਾ, ਸਿੱਖਿਆ ਪ੍ਰਾਪਤ ਕਰਨ ਵਾਲੀਆਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ, ਜਿਨਾਂ ਨੂੰ ਕਾਪੀਆਂ, ਕਿਤਾਬਾਂ, ਪਿੰਨਸਲਾ , ਸਿਲਾਈ ਮਸ਼ੀਨਾਂ ਅਤੇ ਜੰਗਲ ਪਾਣੀ ਜਾਣ ਲਈ ਲੈਟਰੀਨਾ ਬਣਾਉਣ ਦੀਆਂ ਸਹੂਲਤਾਂ ਅਤੇ ਹੋਰ ਕਈ ਅਰੰਭੇ ਸਮਾਜ ਭਲਾਈ ਦੇ ਕੰਮ ਜਿਨਾਂ ਦਾ ਜੁੰਮਾ ਚੁੱਕਦਿਆਂ ਐਨ,ਆਰ,ਆਈ ਭਰਾਵਾਂ ਅਤੇ ਦਾਨੀ ਸੱਜਣਾਂ ਦੀ ਮਦਦ ਨਾਲ ਲੜੀ ਤਹਿਤ ਹੱਲ ਕਰਵਾਇਆ ਜਾ ਰਿਹਾ ਹੈ ਉੱਥੇ ਕੰਮਾਂ ਤੋਂ ਪ੍ਰਸੰਨ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਹਰਪਵਨ ਸਿੰਘ ਨੂੰ ਭਰੋਸਾ ਦਿਵਾਇਆ ਕਿ ਸਮਾਜ ਭਲਾਈ ਦੇ ਕੰਮਾਂ ਲਈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਸਾਇਟੀ ਦੀ ਹਰ ਸੰਭਵ ਮਦਦ ਕਰਨ ਲਈ ਬਿਲਕੁਲ ਵਚਨਬੱਧ ਅਤੇ ਤਿਆਰ ਹੈ।

ਇਹ ਵੀ ਖਬਰ ਪੜੋ : — ਡਾਓਨ ਸਿੰਡਰਮ ਵਾਲੇ ਬੱਚਿਆਂ ਨੂੰ ਬਿਨਾਂ ਭੇਦ-ਭਾਵ ਦੇ ਸਮਾਜ ਵਿਚ ਅਪਣਾਓ : ਸਿਵਲ ਸਰਜਨ ਡਾ. ਕਮਲਪਾਲ ਸਿੱਧੂ

ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਸਮਾਜ ਦੀ ਚੰਗੀ ਸਿਰਜਣਾ ਕਰਨ ਲਈ ਬੇਸਹਾਰਾ ਮਨੁੱਖਤਾ ਸੰਭਾਲ ਸੁਸਾਇਟੀ ਜਿਸ ਦੇ ਇਮਾਨਦਾਰ ਚੇਅਰਮੈਨ ਹਰਪਵਨ ਸਿੰਘ ਹਨ ਦੀ ਬਹੁਤ ਜਿਆਦਾ ਲੋੜ ਹੈ ਜੋ ਗਰੀਬ ਦਾ ਮੂੰਹ ‘ਤੇ ਗੁਰੂ ਕੀ ਗੋਲਕ ਵਚਨ ਨੂੰ ਪਹਿਲ ਦੇ ਕੇ ਤੁਰੇ ਹਨ।ਇਸ ਮੌਕੇ ਚੇਅਰਮੈਨ ਹਰਪਵਨ ਸਿੰਘ ਨੇ ਕੁਲਦੀਪ ਸਿੰਘ ਧਾਰੀਵਾਲ ਦਾ ਨਿੱਘਾ ਸਵਾਗਤ ਕਰਦਿਆਂ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਹਨਾ ਨਾਲ ਸਾਬਕਾ ਫੌਜੀ ਸੱਕਤਰ ਸਿੰਘ ਬਸ਼ੰਬਰਪੁਰਾ, ਪਰਮਜੀਤ ਸਿੰਘ ਪੰਮਾ ਆਦਿ ਹਾਜਰ ਸਨ।

You May Also Like