ਭਲਕੇ ਬਠਿੰਡਾ ਤੋਂ ਦਿੱਲੀ ਲਈ ਉਡਾਣ ਹੋਵੇਗੀ ਸ਼ੁਰੂ

ਚੰਡ੍ਹੀਗੜ੍ਹ, 11 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹਵਾਈ ਸਫਰ ਰਾਹੀਂ ਬਠਿੰਡਾ ਤੋਂ ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਸਾਢੇ ਤਿੰਨ ਸਾਲਾਂ ਤੋਂ ਬੰਦ ਪਿਆ ਬਠਿੰਡਾ ਹਵਾਈ ਅੱਡਾ ਬੁੱਧਵਾਰ ਤੋਂ ਖੁੱਲ੍ਹੇਗਾ। ਇਸ ਦੀ ਸ਼ੁਰੂਆਤ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਬਠਿੰਡਾ ਤੋਂ ਦਿੱਲੀ ਲਈ ਦੁਪਹਿਰ 12:30 ਵਜੇ ਜਹਾਜ਼ ਉਡਾਣ ਭਰੇਗਾ। ਇਹ ਫਲਾਈਟ 1 ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਉਡਾਣ ਦਾ ਸਮਾਂ ਸਵੇਰੇ 10:30 ਵਜੇ ਦਾ ਹੈ ਜਦੋਂ ਕਿ 12:10 ਵਜੇ ਇਹ ਫਲਾਇਟ ਬਠਿੰਡਾ ’ਚ ਉਤਰੇਗੀ।

You May Also Like