ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਲੱਖੋ ਕਿ ਬਹਿਰਾਮ ਵਿੱਖੇ ਹੋਈ ਮੀਟਿੰਗ

ਸਰਪੰਚ ਸਰਦਾਰ ਨਿਰਵੈਰ ਸਿੰਘ ਕਿਲੀ ਨੂੰ ਚੁਣਿਆ ਗਿਆ ਬਲਾਕ ਲੱਖੋ ਕਿ ਬਹਿਰਾਮ ਦਾ ਪ੍ਰਧਾਨ

ਮਮਦੋਟ 10 ਅਕਤੂਬਰ (ਲਛਮਣ ਸਿੰਘ ਸੰਧੂ) – ਅੱਜ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਲੱਖੋ ਕੇ ਬਹਿਰਾਮ ਵਿਖੇ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਪ੍ਰਧਾਨ ਫਰਮਾਨ ਸਿੰਘ ਸੰਧੂ ਉਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਰਸ਼ਪਾਲ ਸਿੰਘ ਰਹੀਮੇ ਕੇ ਜਿਲਾ ਮੀਤ ਪ੍ਰਧਾਨ ਫਿਰੋਜ਼ਪੁਰ ਨੇ ਕੀਤੀ ਅਤੇ ਬਲਾਕ ਲੱਖੋ ਕਿ ਬਹਿਰਾਮ ਦੇ ਵੱਖ ਵੱਖ ਅਹੁਦੇਦਾਰ ਨਿਯੁਕਤ ਕੀਤੇ ਗਏ ਅਤੇ ਇਸ ਮੀਟਿੰਗ ਵਿੱਚ ਸਰਪੰਚ ਸਰਦਾਰ ਨਿਰਵੈਰ ਸਿੰਘ ਕਿਲੀ ਨੂੰ ਲੱਖੋ ਕੇ ਬਹਿਰਾਮ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਰਪੰਚ ਸਾਰਜ ਸਿੰਘ ਸੰਧੂ ਝੋਕ ਟਹਿਲ ਸਿੰਘ ਵਾਲਾ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਸੁਖਵਿੰਦਰ ਸਿੰਘ ਛਿੰਦਾ ਸੋਢੀਵਾਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਲਛਮਣ ਸਿੰਘ ਸੰਧੂ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ।

ਸਰਪੰਚ ਸੁਖਦੇਵ ਸਿੰਘ ਚੱਕ ਟਾਹਲੀਵਾਲਾ (ਮੌਲਵੀ ਵਾਲਾ)ਵਾਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਦਲਜੀਤ ਸਿੰਘ ਕਿਲੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਸਰਪੰਚ ਜਗਦੀਸ਼ ਲਾਲ ਚੱਕ ਮਹੰਤਾਂ ਵਾਲੇ ਨੂੰ ਫਿਰੋਜ਼ਪੁਰ ਜ਼ਿਲ੍ਹੇ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੇਂ ਚੁਣੇ ਗਏ ਸਾਰੇ ਆਹੁਦੇਦਾਰਾਂ ਨੇ ਪੰਜਾਬ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਲਈ ਹਰ ਟਾਈਮ ਹਾਜ਼ਰ ਹਨ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਯੂਨੀਅਨ ਨਾਲ ਖੜ੍ਹੇ ਹਨ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਨਿਰਵੈਰ ਸਿੰਘ ਕਿਲੀ ਨੇ ਸਾਰੇ ਆਗੂਆਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਸੂਬਾ ਜਨਰਲ ਸਕੱਤਰ ਸਾਰਜ ਸਿੰਘ ਬਹਿਰਾਮ ਕਿ ਗੁਰਵਿੰਦਰ ਸਿੰਘ ਬਹਾਰਵਾਲੀ ਬਲਾਕ ਪ੍ਰਧਾਨ ਮਖੂ ਕੁਲਵਿੰਦਰ ਸਿੰਘ, ਕਰਨੈਲ ਸਿੰਘ ਕਿਲੀ ਸੁਖਮੰਦਰ ਸਿੰਘ ਸਾਬਕਾ ਸਰਪੰਚ ਪਿੰਡ ਬੁੱਟਰ ਗੁਰਜੰਟ ਸਿੰਘ ਬੁੱਟਰ ਸੁਖਚੈਨ ਸਿੰਘ ਨਵਾਂ ਕਿਲਾ ਰਣਧੀਰ ਸਿੰਘ ਸਰਪੰਚ ਨਵਾਂ ਕਿਲਾ ਆਦਿ ਕਿਸਾਨ ਹਾਜ਼ਰ ਸਨ।

You May Also Like