ਅੰਮ੍ਰਿਤਸਰ 13 ਸਤੰਬਰ (ਵਿਨੋਦ ਕੁਮਾਰ) – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾਰਾ ਚੰਦ ਭਗਤ ਨੇ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆ ਹੋਇਆ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਰਾਜ ਕਰ ਚੁੱਕੀਆਂ ਵਖ ਵਖ ਪਾਰਟੀਆਂ ਦੀਆਂ ਸਰਕਾਰਾ ਅਤੇ ਬਹੁਜਨ ਸਮਾਜ ਪਾਰਟੀ ਦੀ ਉੱਤਰ ਪ੍ਰਦੇਸ ਵਿਚ ਬਣੀ ਸਰਕਾਰ ਦੇ ਪ੍ਰਦੇਸ ਵਿੱਚ ਕੀਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਦੱਸਿਆ ਹੈ ਉਨ੍ਹਾਂ ਕਿਹਾ ਕਿ ਜਦੋਂ 2007 ‘ਚ ਉੱਤਰ ਪ੍ਰਦੇਸ਼ ਵਿਚ ਬਸਪਾ ਦੀ ਨਿਰੋਲ ਸਰਕਾਰ ਬਣੀ ਤਾਂ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿੱਚ ਰਿਕਾਰਡ ਤੋੜ ਵਿਕਾਸ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਲੈ ਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ,ਪੱਕੇ ਘਰ ਬਣਾਕੇ ਦਿੱਤੇ। ਬਸਪਾ ਆਗੂ ਨੇ ਵਿਸਥਾਰਪੂਰਵਕ ਦੱਸਿਆ ਕਿਹਾ ਕਿ ਇਸ ਦੌਰਾਨ ਲਖਨਊ ਵਿਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਭਵਨ ਬਣਾਇਆ ਵਿਚਕਾਰ ਸੜਕ ਤੇ ਦੋਹਾਂ ਪਾਸੇ ਸਜਾਵਟ ਲਈ ਹਾਥੀ ਵੀ ਲਗਾਏ ਗਏ, ਜਿਸ ਦਾ ਕਈ ਸਿਆਸੀ ਪਾਰਟੀਆਂ ਨੇ ਵਿਰੋਧ ਵੀ ਕੀਤਾ ਜਦ ਕਿ ਭਵਨ ਦੇ ਅੰਦਰ ਸਾਰੇ ਧਰਮਾਂ ਦੇ ਰਹਿਬਰਾਂ ਦੇ ਸਰੂਪ ਵੀ ਲਗਾਏ ਸਨ। ਇਸੇ ਸਮੇਂ ਦੌਰਾਨ ਉਤਰ ਪ੍ਰਦੇਸ਼ ਵਿਚ ਬਿਨਾਂ ਭੇਦ ਭਾਵ ਲੱਖਾਂ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਵੀ ਦਿਤੀਆਂ ਗਈਆਂ ਅਤੇ ਬੇਘਰਿਆਂ ਨੂੰ ਲੱਖਾ ਮੁਫਤ ਮਕਾਨ ਬਣਾ ਕੇ ਦਿੱਤੇ ਗਏ।
ਇੱਥੇ ਹੀ ਬਸ ਨਹੀਂ ਬੇਹੱਦ ਸੁੰਦਰ ਬਣਿਆ ਅੰਬੇਡਕਰ ਭਵਨ ਦੇਸ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਤੋਂ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ।ਦੂਜੇ ਪਾਸੇ ਪੰਜਾਬ ‘ਚ ਬਣੀਆ ਸਰਕਾਰਾ ਦੀਆ ਮਾੜੀਆ ਨੀਤੀਆਂ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਸੂਬੇ ਦੇ ਹਰ ਵਰਗ ਦੇ ਵਸੀਦੇ ਰੋਜ਼ਾਨਾ ਰੋਸ ਮੁਜ਼ਾਹਰੇ ਕਰ ਰਹੇ ਹਨ।ਪੰਜਾਬ ਵਿਚ ਸਰੇਆਮ ਨਸਾ ਵਿਕ ਰਿਹਾ ਹੈ, ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਧਸੇ ਜਾ ਰਹੇ ਹਨ।ਲੁੱਟਾ ਖੋਹਾ ਅਤੇ ਡਕੈਤੀਆਂ ਪੂਰੇ ਜੋਰਾਂ ਤੇ ਹਨ ਤੇ ਪੰਜਾਬ ਸਰਕਾਰ ਸਿਰਫ ਤੇ ਸਿਰਫ ਝੂਠੇ ਐਲਾਨਾਂ ਨਾਲ ਲੋਕਾਂ ਦਾ ਢਿੱਡ ਭਰ ਰਹੀ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੇ ਕਰੋੜਾ ਰੁਪਏ ਦੇ ਸਿਰਫ ਸੜਕਾ ਦੇ ਕਿਨਾਰੇ ਟੰਗੇ ਝੂਠੀਆਂ ਮਸ਼ਹੂਰੀਆਂ ਵਾਲੇ ਬੋਰਡ ਹੀ ਨਜ਼ਰ ਆ ਰਹੇ ਹਨ ਅਤੇ ਲੋਕਾਂ ਦੀ ਭਲਾਈ ਤੇ ਵਿਕਾਸ ਦਾ ਕੰਮ ਜੀਰੋ ਨਜ਼ਰ ਆ ਰਿਹਾ ਹੈ। ਤਾਰਾ ਚੰਦ ਭਗਤ ਨੇ ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਸਰਕਾਰ ਅਤੇ ਇਹਨਾਂ ਮਨੂੰਵਾਦੀ ਸੋਚ ਦੀਆ ਧਾਰਨੀ ਪਾਰਟੀਆਂ ਦੀਆ ਬਣੀਆ ਸਰਕਾਰਾਂ ਦੇ ਕੰਮਾ ਪ੍ਰਤੀ ਜ਼ਮੀਨ ਅਸਮਾਨ ਦਾ ਫਰਕ ਦੱਸਦਿਆਂ ਕਿਹਾ ਜੇਕਰ ਦੇਸ਼ ਦੀ ਤਰੱਕੀ ਨੂੰ ਮੁੜ ਤੋਂ ਲੀਹਾਂ ਤੇ ਲਿਆਉਣਾ ਚਾਹੁੰਦੇ ਹੋ ਤਾਂ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਵਾਲੀਆ ਪਾਰਟੀਆਂ ਨੂੰ ਦੇਸ ਵਿੱਚੋ ਚਲਦਾ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸੋਚ ਨੂੰ ਦੇਸ਼ ਵਿਚ ਲਾਗੂ ਕਰਨ ਵਾਲੀ ਇਕੋ-ਇਕ ਪਾਰਟੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ।