ਮਮਦੋਟ ਚ ‘ ਚੋਰੀ ਮਾਈਨਿੰਗ ਕਰਦੇ 3 ਵਿਅਕਤੀਆਂ ਤੇ ਮੁਕੱਦਮਾ ਦਰਜ

ਥਾਣਾ ਮਮਦੋਟ ਦੇ ਐਸ ਐਚ ਓ ਗੁਰਮੀਤ ਸਿੰਘ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਹੋਏ ਸਖ਼ਤ

ਮਮਦੋਟ 23 ਸਤੰਬਰ (ਸੰਦੀਪ ਕੁਮਾਰ ਸੋਨੀ) – ਜਿਲਾ ਪੁਲਿਸ ਦੀਪਕ ਹਿਲੌਰੀ ਦੇ ਦਿਸ਼ਾ-ਨਿਰਦੇਸ਼ ਹੇਠ ਥਾਣਾ ਮਮਦੋਟ ਦੇ ਥਾਣਾ ਮੁਖੀ ਗੁਰਮੀਤ ਸਿੰਘ ਵੱਲੋ ਮਮਦੋਟ ਏਰੀਏ ਅੰਦਰ ਨਸ਼ਾ ਤਸਕਰਾ ਤੇ ਚੋਰਾ ਅਤੇ ਮਾਈਨਿੰਗ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਮਮਦੋਟ ਦੀ ਪੁਲਸ ਨੇ ਮਾਜੂਦਾ ਐਮ ਸੀ ਸਮੇਤ ਤਿੰਨ ਜਣਿਆ ਨਜਾਇਜ ਮਾਇਨਿੰਗ ਤਹਿਤ ਮਾਮਲਾ ਦਰਜਕ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਨੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਬੱਸ ਅੱਡਾ ਸਾਹਣ ਕੇ ਮਮਦੋਟ ਪਾਸ ਪਹੁੰਚੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਐਮ ਸੀ ਬਾਜ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਾਹਣ ਕੇ ਮਮਦੋਟ ਹਿਠੜ ਆਪਣੇ ਟਰੈਕਟਰ ਟਰਾਲੀ ਨਾਲ ਅਤੇ ਕੇਵਲ ਕ੍ਰਿਸ਼ਨ ਪੁੱਤਰ ਦਾਸ ਵਾਸੀ ਮਮਦੋਟ ਉਤਾੜ ਮਾਲਕ ਆਪਣੀ ਜੇ ਸੀ ਬੀ ਨਾਲ ਰਾਤ ਬਰਾਤੇ ਜੋਗਿੰਦਰ ਸਿੰਘ ਉਰਫ ਬਿੱਲੂ ਵਾਸੀ ਸਾਹਣ ਕੇ ਮਮਦੋਟ ਹਿਠਾੜ ਜਮੀਨ ਮਾਲਕ ਨਾਲ ਰਲ ਕੇ ਨਜਾਇਜ ਮਾਇਨਿੰਗ ਰਾਹੀ ਰੇਤੇ ਦਾ ਕਾਰੋਬਾਰ ਕਰਦੇ ਹਨ ਤੇ ਅੱਜ ਵੀ ਉਹ ਨਜਾਇਜ ਮਾਇਨਿੰਗ ਕਰਨ ਲਈ ਜੇ ਸੀ ਬੀ ਅਤੇ ਟਰੈਕਟਰ ਟਰਾਲੀ ਜਮੀਨ ਵਿੱਚ ਲਿਆਂਦੀ ਹੋਈਆਂ ਹਨ ਜੇਕਰ ਹੁਣੇ ਰੇਡ ਕੀਤੀ ਜਾਏ ਤਾਂ ਉਥੋਂ ਇਹਨਾਂ ਨੂੰ ਸਮੇਤ ਟਰੈਕਟਰ ਟਰਾਲੀਆਂ, ਜੇ ਸੀ ਬੀ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਪਾਰਟੀ ਦੀ ਰੇਡ ਦੌਰਾਨ ਐਮ ਸੀ ਬਾਜ਼ ਸਿੰਘ, ਕੇਵਲ ਕ੍ਰਿਸ਼ਨ, ਜੋਗਿੰਦਰ ਸਿੰਘ ਉਰਫ ਬਿੱਲੂ ,ਤੇ ਮਾਮਲਾ ਦਰਜ ਕਰ ਲਿਆ ਹੈ।

You May Also Like