ਮਮਦੋਟ ਵਿਖੇ ਰਾਮ ਭਗਤਾਂ ਵੱਲੋ ਮਨਾਇਆ ਗਿਆ ਪ੍ਰਾਣ ਪ੍ਰਤਿਸ਼ਟਾ ਸਮਾਗਮ

ਮਮਦੋਟ 22 ਜਨਵਰੀ (ਸੰਦੀਪ ਕੁਮਾਰ ਸੋਨੀ) – ਅਯੁੱਧਿਆ ਵਿਖੇ ਬਣੇ ਸ਼੍ਰੀ ਰਾਮ ਮੰਦਿਰ ਵਿਖੇ ਭਗਵਾਨ ਸ਼੍ਰੀ ਰਾਮ ਲੱਲਾ ਦੀ ਮੂਰਤੀ ਸਥਾਪਨਾ ਸਮਾਰੋਹ ਸਬੰਧੀ ਲਗਾਤਾਰ ਹੋ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਮਮਦੋਟ ਦੇ ਦੇਵੀ ਦੁਆਰਾ ਮੰਦਿਰ ਵਿਖੇ ਵੱਡੀ ਗਿਣਤੀ ਵਿੱਚ ਰਾਮ ਭਗਤਾਂ ਵੱਲੋ ਇੱਕਠੇ ਹੋ ਕੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪੰਡਿਤ ਅਨਿਲ ਸ਼ਾਸ਼ਤਰੀ ਜੀ ਵੱਲੋ ਸਭ ਤੋ ਪਹਿਲਾ ਸੁੰੰਦਰ ਕਾਡ ਦਾ ਪਾਠ ਕਰਨ ਉਪਰੰਤ ਪ੍ਰਸਿੱਧ ਪੰਜਾਬੀ ਭਜਨ ਗਾਇਕਾ ਪੂਜਾ ਸਿੰਘ ਵੱਲੋ ਆਪਣੀ ਮੁੰਧਰ ਬਾਣੀ ਰਾਹੀ ਸੁੰਦਰ-ਸੁੰਦਰ ਭਜਨ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ।

ਇਹ ਵੀ ਖਬਰ ਪੜੋ : ਅੰਮ੍ਰਿਤਸਰ ਚ ਘਰ ਵਿੱਚੋਂ ਮਿਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਸੁਸਾਈਡ ਨੋਟ ਵੀ ਹੋਇਆ ਬਰਾਮਦ

ਇਸ ਮੌਕੇ ਤੇ ਗਾਏ ਗਏ ਭਜਨ ਮੇਰੀ ਕੁੱਟੀਆ ਦੇ ਵਿੱਚ ਅੱਜ ਰਾਮ ਆਉਣਗੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਰਾਮ ਨਾਮ ਦਾ ਸਿਮਰਨ ਕਰਕੇ ਆਪਣੀ ਹਾਜਰੀ ਲਗਵਾਈ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਭੋਲਾ ਮਦਾਨ, ਅਮਨ ਬਜਾਜ , ਟੋਨੀ ਕੁਮਾਰ, ਰਾਹੁਲ ਖੁਰਾਨਾ (ਖਾਟੂ ਸ਼ਿਆਮ ਕਮੇਟੀ ਮੈਬਰ) , ਵਿੱਕੀ ਮਦਾਨ ਪ੍ਰਧਾਨ ਵਪਾਰ ਮੰਡਲ ਮਮਦੋਟ, ਜਗਦੀਸ਼ ਲਾਲ, ਭਗਵਾਨ ਦਾਸ ਸ਼ਰਮਾਂ, ਸੰਦੀਪ ਚਾਵਲਾ, ਬਲਦੇਵ ਰਾਜ ਸ਼ਰਮਾਂ ਸਮਾਜ ਸੇਵੀ, ਅਸ਼ੋਕ ਸਹਿਗਲ, ਸ਼ਾਮ ਲਾਲ ਭੋਲੇਵਾਸੀਆ ਪ੍ਰਧਾਨ ਕ੍ਰਿਸ਼ਨਾ ਗਊਸ਼ਾਲਾ, ਸੁਨੀਲ ਵਿੱਜ, ਸੋਨੂੰ ਧਵਨ, ਰਜਿੰਦਰ ਵਿੱਜ, ਅਨਮੋਲ ਸਹਿਗਲ, ਮਨੀਸ਼ ਚੌਪੜਾ, ਜੱਜ ਬਿੰਦਰਾ, ਕੁਲਦੀਪ ਪਰਜਾਪਤੀ, ਰਵਿੰਦਰ ਸਿੰਘ ਕਾਲਾ ਪ੍ਰਧਾਨ ਪ੍ਰੈਸ ਕਲੱਬ ਮਮਦੋਟ, ਵਿਕਰਮਜੀਤ ਸਿੰਘ ਪੋਜੋ ਕੇ, ਡਾ: ਨਰੇਸ਼ ਕੁਮਾਰ ਵਧਵਾ, ਸੁਰਿੰਦਰ ਕੁਮਾਰ ਸ਼ਰਮਾਂ ਆਦਿ ਹਾਜਰ ਸਨ । ਇਸ ਮੌਕੇ ਤੇ ਪੂਰੇ ਮਮਦੋਟ ਵਿਖੇ ਬਜਾਰਾਂ ਨੂੰ ਬਹੁਤ ਸੁੰਦਰ ਢੰਗ ਨਾਲ ਸਜਾ ਕੇ ਭਗਵਾਨ ਸ਼੍ਰੀ ਰਾਮ ਜੀ ਦੇ ਝੰਡੇ ਲਗਾਏ ਗਏ। ਮੰਦਿਰ ਦੇਵੀ ਦੁਆਰਾ ਮਮਦੋਟ ਵਿਖੇ ਵੱਡੀ ਸਕਰੀਨ ਲਗਾ ਕੇ ਰਾਮ ਭਗਤਾਂ ਨੂੰ ਅਯੁੱਧਿਆ ਵਿੱਚ ਹੋ ਰਹੇ ਸਮਾਗਮ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ।

You May Also Like