ਮਮਦੋਟ 9 ਦਸੰਬਰ (ਲਛਮਣ ਸਿੰਘ ਸੰਧੂ) – ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮਮਦੋਟ ਦੇ ਸਿਵਲ ਹਸਪਤਾਲ ਵਿੱਚ ਸਟਾਫ ਦੀ ਕਮੀ ਤੇ ਐਸ ਐਮ ਓ ਰੇਖਾ ਭੱਟੀ ਮੈਡਮ ਹਸਪਤਾਲ ਦੇ ਵਿੱਚ ਵੱਖ ਵੱਖ ਮਰੀਜ਼ਾਂ ਨੂੰ ਦਵਾਈਆਂ ਦੇਣ ਅਤੇ ਚੈੱਕਅਪ ਕਰਨ ਤੋ ਇਲਾਵਾ ਖੁਦ ਨਸ਼ੇ ਦੇ ਆਦੀ ਲੋਕਾਂ ਨੂੰ ਦਵਾਈਆਂ ਵੰਡਦੇ ਹੋਏ ਮਮਦੋਟ ਸਿਵਲ ਹਸਪਤਾਲ ਵਿਖੇ ਇੰਨੇ ਦਿਨੀ ਡਾਕਟਰਾਂ ਅਤੇ ਸਟਾਫ ਦੀ ਵੱਡੀ ਕਮੀ ਹੋਣ ਕਾਰਨ ਨਜ਼ਰ ਆਏ ਹਸਪਤਾਲ ਵਿੱਚ ਸਟਾਫ਼ ਦੀ ਕਮੀਂ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਹਨ ਇਹਨਾਂ ਦਿੱਕਤਾਂ ਨੂੰ ਵੇਖਦਿਆਂ ਮੈਡਮ ਵੱਲੋਂ ਪੂਰੇ ਹਸਪਤਾਲ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿੱਥੇ ਕਿਸੇ ਮਰੀਜ਼ ਨੂੰ ਕੋਈ ਦਿਕੱਤ ਆਉਂਦੀ ਆ ਤਾ ਉਹ ਖੁਦ ਉਸ ਨੂੰ ਹੱਲ ਕਰਨ ਲਈ ਹਾਜ਼ਰ ਹੁੰਦੇ ਹਨ।
ਇਹ ਵੀ ਖਬਰ ਪੜੋ : ਅੰਮ੍ਰਿਤਸਰ: ਨਸ਼ੇ ਵਿੱਚ ਝੂਲਦੀ ਇਕ ਲੜਕੀ ਦੀ ਵੀਡੀਓ ਵਾਇਰਲ
ਜਿਸ ਨਾਲ ਪੂਰੇ ਇਲਾਕੇ ਵਿੱਚ ਮੈਡਮ ਰੇਖਾ ਭੱਟੀ ਦੀ ਸ਼ਿਲਾਂਘਾ ਹੋ ਰਹੀ ਹੈ ਇਸ ਪ੍ਰਤੀ ਜਦੋਂ ਅੱਜ ਸਵੇਰੇ ਪੱਤਰਕਾਰਾਂ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਹਾਲਾਤ ਇਹ ਸਨ ਕਿ ਖੁਦ ਐਸ ਐਮ ਓ (smo)ਡਾਕਟਰ ਰੇਖਾ ਭੱਟੀ ਨਸ਼ੇ ਦੇ ਆਦੀ ਲੋਕਾਂ ਨੂੰ ਦਵਾਈਆਂ ਵੰਡ ਰਹੇ ਸੀ। ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ ਤਾਂ ਉਹਨਾਂ ਦੱਸਿਆ ਕਿ ਨਸ਼ੇ ਦੇ ਆਦੀ ਲੋਕ ਵੱਡੀਆਂ ਕਤਾਰਾ ਬੰਨੀ ਖੜੇ ਸਨ ਇਸ ਲਈ ਮੈਨੂੰ ਖੁਦ ਨੂੰ ਇਹ ਡਿਊਟੀ ਦੇਣੀ ਪੈ ਰਹੀ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਰਕਾਰ ਕਦੋਂ ਤੱਕ ਇੱਥੇ ਸਟਾਫ ਪੂਰਾ ਕਰੇਗੀ ਤਾਂ ਜੋ ਸਰਕਾਰੀ ਹਸਪਤਾਲ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ ਲੋੜ ਹੈ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇ ਕਿ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਨੂੰ ਵੀ ਇਸ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ।