ਮਹਾਂਰਾਸ਼ਟਰ ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਨੂੰ ਪੂਰਾ ਸਮਰਥਨ ਦੇਣ ਦਾ ਕੀਤਾ ਐਲਾਨ : ਸ੍ਰ.ਮਲਕੀਤ ਸਿੰਘ ਬੱਲ

ਅੰਮ੍ਰਿਤਸਰ 19 ਨਵੰਬਰ (ਹਰਪਾਲ ਸਿੰਘ) – ਮੁੰਬਈ ਪ੍ਰੈਸ ਕਲੱਬ ਵਿਖੇ ਸਿੱਖ ਕੌਮ ਵੱਲੋਂ ਦਮਦਮੀ ਟਕਸਾਲ ਦੇ ਮੁੱਖੀ ਸ੍ਰ.ਹਰਨਾਮ ਸਿੰਘ ਜੀ ਖਾਲਸਾ ਦੀ ਸਰਪ੍ਰਸਤੀ ਹੇਠ ਮੁੰਬਈ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਮਹਾਰਾਸ਼ਟਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿੱਖ ਭਾਈਚਾਰਾ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਦਿੱਤਾ ਸਮਰਥਨ ਗਿਆ ਇਸ ਮੌਕੇ ਸ੍ਰ ਮਲਕੀਤ ਸਿੰਘ

ਬੱਲ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਨੇ ਕਿਹਾ, “ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮਹਾਯੁਤੀ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਗੁਰੂ ਨਾਨਕ ਨਾਮ ਲੇਵਾ ਸੰਗਤ, ਸਿੱਖ, ਹਿੰਦੂ, ਪੰਜਾਬੀ, ਸਿੰਧੀ, ਸਿਕਲੀਗਰ, ਬੰਜਾਰਾ ਅਤੇ ਲੁਭਾਣਾ ਭਾਈਚਾਰਾ ਪਿਛਲੇ ਢਾਈ ਸਾਲਾਂ ਵਿੱਚ ਸਰਕਾਰ ਦੀਆਂ ਇਨ੍ਹਾਂ ਸਕਾਰਾਤਮਕ ਨੀਤੀਆਂ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹੈ ਸਮਾਜ ਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਵੀ ਸਰਕਾਰ ਇਸੇ ਸਕਾਰਾਤਮਕ ਸੋਚ ਅਤੇ ਇਰਾਦਿਆਂ ਨਾਲ ਸਮਾਜ ਦੀ ਉੱਨਤੀ ਲਈ ਕੰਮ ਕਰਦੀ ਰਹੇਗੀ ਪਿਛਲੀ ਸਰਕਾਰ ਨੇ ਸਿੱਖ ਕੌਮ ਦੀ ਸਮਾਜਿਕ ਅਤੇ ਆਰਥਿਕ ਉੱਨਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰ ਨੇ ਇਨ੍ਹਾਂ ਸਮਾਜਾਂ ਲਈ ਨਾ ਸਿਰਫ਼ ਲਾਹੇਵੰਦ ਐਲਾਨ ਕੀਤੇ ਹਨ, ਸਗੋਂ ਇਨ੍ਹਾਂ ਦੇ ਸਮਾਜਿਕ ਉੱਨਤੀ ਲਈ ਇਤਿਹਾਸਕ ਕਦਮ ਵੀ ਚੁੱਕੇ ਹਨ। ਹਾਲ ਹੀ ਵਿੱਚ ਸਿੱਖ ਕੌਮ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਹੀ ਨੁਮਾਇੰਦਗੀ ਦਿੰਦਿਆਂ ਪਹਿਲੀ ਵਾਰ ਘੱਟ ਗਿਣਤੀ ਕਮਿਸ਼ਨ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਇਹ ਇੱਕ ਇਤਿਹਾਸਕ ਉਪਰਾਲਾ ਹੈ, ਜਿਸ ਵਿੱਚ ਸਿੱਖ ਕੌਮ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਗਈ ਹੈ।

ਇਸ ਤੋਂ ਇਲਾਵਾ, ਸਰਕਾਰ ਨੇ ਘੱਟ ਗਿਣਤੀ ਵਿਕਾਸ ਕਮਿਸ਼ਨ ਲਈ ਇੱਕ ਸਿੱਖ ਮੈਂਬਰ ਨਾਮਜ਼ਦ ਕੀਤਾ ਹੈ ਅਤੇ 11 ਮੈਂਬਰੀ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਵੀ ਕੀਤਾ ਹੈ। “ਇਹ ਕਦਮ ਸਪੱਸ਼ਟ ਕਰਦੇ ਹਨ ਕਿ ਸਰਕਾਰ ਨਾ ਸਿਰਫ ਸਿੱਖ ਭਾਈਚਾਰੇ ਦੀ ਬਿਹਤਰੀ ਅਤੇ ਉੱਨਤੀ ਲਈ ਪ੍ਰੇਰਿਤ ਹੈ, ਸਗੋਂ ਉਹਨਾਂ ਦੀ ਭਲਾਈ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੀ ਹੈ।ਉਨ੍ਹਾਂ ਸਿੱਖ ਕੌਮ ਦੇ ਸਮੂਹ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ 20 ਤਰੀਕ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਿੱਚ ਮਹਾਯੁਤੀ ਨੂੰ ਜੇਤੂ ਬਣਾਉਣ ਲਈ ਵੋਟਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨ।

You May Also Like