ਮੁਕਤਸਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁਕਤਸਰ ਦੇ ਗਿੱਦੜਬਾਰਾ ਵਿਚ ਅੱਜ ਦੁਪਹਿਰ ਇਕ 4 ਸਾਲਾ ਬੱਚੀ ਬਲੈਰੋ ਦੀ ਚਪੇਟ ਵਿਚ ਆ ਗਈ। ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਲੋਟ ਰੋਡ ‘ਤੇ ਰਿਲਾਇੰਸ ਪੰਪ ਕੋਲ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰਦੇ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਲੜਕੀ ਨੂੰ ਤੇਜ਼ ਰਫਤਾਰ ਬਲੈਰੋ ਨੇ ਟੱਕਰ ਮਾਰ ਦਿੱਤੀ ਸੀ। ਜਾਣਕਾਰੀ ਮੁਤਾਬਕ ਐੱਚਕੇ ਪੋਲਟਰੀ ਫਾਰਮ ‘ਤੇ ਕੰਮ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਦੇਸਰਾਜ ਆਪਣੀ ਪਤਨੀ ਆਰਤੀ, ਬੇਟਾ ਅੰਕੁਸ਼ (6 ਸਾਲ), ਅਮਿਤ (3 ਸਾਲ) ਤੇ ਲੜਕੀ ਪੂਜਾ (4 ਸਾਲ) ਮੂਲ ਵਾਸੀ ਪਿੰਡ ਸਰਫਰਾ, ਸੁਲਤਾਨਪੁਰ (ਉੱਤਰ ਪ੍ਰਦੇਸ਼) ਨਾਲ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਗਿੱਦੜਬਾਰਾ ਤੋਂ ਮਲੋਟ ਵੱਲ ਆ ਰਹੇ ਬਲੈਰੋ ਨੇ ਬੱਚੀ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੇ ਬਾਅਦ ਮੁਲਜ਼ਮ ਬਲੈਰੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ। ਬੱਚੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।
ਮੁਕਤਸਰ ਚ ਤੇਜ ਰਫਤਾਰ ਕਾਰ ਦੀ ਲਪੇਟ ਚ ਆਈ 4 ਸਾਲ ਦੀ ਬੱਚੀ, ਮੌਕੇ ‘ਤੇ ਹੋਈ ਮੌਤ
