ਮੁਕੇਰੀਆਂ ਦੇ ਪਿੰਡ ਮਨਸੂਰਪੁਰ ‘ਚ ਰੇਡ ਮਾਰਨ ਗਈ CIA ਸਟਾਫ ਦੀ ਟੀਮ ‘ਤੇ ਫਾਇਰਿੰਗ, ਇੱਕ ਕਾਂਸਟੇਬਲ ਦੀ ਹੋਈ ਮੌਤ

ਮੁਕੇਰੀਆਂ, 17 ਮਾਰਚ (ਐੱਸ.ਪੀ.ਐਨ ਬਿਊਰੋ) – ਮੁਕੇਰੀਆਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਮਨਸੂਰਪੁਰ ‘ਚ ਰੇਡ ਮਾਰਨ ਗਈ ਸੀਆਈਏ ਸਟਾਫ ਦੀ ਟੀਮ ‘ਤੇ ਫਾਇਰਿੰਗ ਕੀਤੀ ਗਈ। ਗੋਲੀਬਾਰੀ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਉਹ ਪੰਜਾਬ ਪੁਲਿਸ ਵਿੱਚ ਸੀਨੀਅਰ ਕਾਂਸਟੇਬਲ ਵਜੋਂ ਤਾਇਨਾਤ ਸੀ।

ਇਹ ਵੀ ਖਬਰ ਪੜੋ : ਅੱਖਾਂ ਦੇ ਮਾਹਿਰ ਡਾ: ਸ਼ਾਲੂ ਅਗਰਵਾਲ ਐੱਸ ਐਮ ਓ ਅਜਨਾਲਾ ਨਿਯੁਕਤ

ਜਾਣਕਾਰੀ ਅਨੁਸਾਰ ਸੂਚਨਾ ਦੇ ਆਧਾਰ ‘ਤੇ CIA ਸਟਾਫ ਰੇਡ ਮਾਰਨ ਪਹੁੰਚੀ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮ ਉੱਤੇ ਗੋਲੀ ਚਲਾਈ ਗਈ। ਪੁਲਿਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਫਾਇਰਿੰਗ ਦੌਰਾਨ ਜ਼ਖ਼ਮੀ ਹੋ ਗਿਆ।

naidunia_image

ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

You May Also Like