ਅੰਮ੍ਰਿਤਸਰ 2 ਸਤੰਬਰ (ਵਿਨੋਦ ਕੁਮਾਰ) – ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸਿਕਾਇਤ ਨਿਵਾਰਣ ਕਮੇਟੀ ਤਾਰਾ ਚੰਦ ਭਗਤ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਟਵਾਰੀਆਂ ਕਾਨੂੰਗੋਆ ਅਤੇ ਕਲੈਰੀਕਲ ਕਾਮਿਆਂ ਤੇ ਹੋਰ ਮੁਲਾਜ਼ਮਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਸਮਾ ਲਗਾਕੇ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ,ਪ੍ਰੰਤੂ ਮੁਲਾਜ਼ਮ ਕਦੇ ਵੀ ਸਰਕਾਰਾ ਦੀਆਂ ਧਮਕੀਆਂ ਅੱਗੇ ਨਹੀਂ ਝੁਕਦੇ ਸਗੋਂ ਮੁਲਾਜ਼ਮਾਂ ਦਾ ਗੁੱਸਾ ਪ੍ਰਚੰਡ ਹੁੰਦਾ ਹੈ।ਉਨਾਂ ਕਿਹਾ ਕਿ ਮੁਲਾਜ਼ਮ ਹਮੇਸ਼ਾ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਨ੍ਹਾਂ ਤੋਂ ਬਗੈਰ ਸਰਕਾਰਾ ਇੱਕ ਕਦਮ ਵੀ ਨਹੀਂ ਚੱਲ ਸਕਦੀਆਂ।ਉਨਾਂ ਗੁੱਸੇ ਭਰੇ ਲਹਿਜ਼ੇ ‘ਚ ਕਿਹਾ ਕਿ ਚੋਣਾਂ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜੋਂ ਕੋਈ ਵੀ ਪੂਰਾ ਨਹੀਂ ਹੋਇਆ।ਜਿਸ ਕਰਕੇ ਕਾਲਾ ਕਾਨੂੰਨ ਐਸਮਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਭ ਤੋਂ ਪਹਿਲਾਂ ਲੱਗਣਾ ਚਾਹੀਦਾ ਹੈ।
ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਬਹੁਤ ਵੱਡਾ ਛਲ ਫਰੇਬ ਅਤੇ ਧੋਖਾ ਕੀਤਾ ਹੈ।ਉਨਾਂ ਕਿਹਾ ਕਿ ਜੇਕਰ ਤੁਸੀਂ ਮੁਲਾਜ਼ਮਾਂ ਤੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਲੋਕ ਸੰਘਰਸ਼ ਦੇ ਰਾਹ ਨਾ ਪੈਂਦੇ ਜਦੋਂ ਸਰਕਾਰਾਂ ਨਹੀਂ ਮੰਨਦੀਆ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੇ ਮੁਤਾਬਕ ਸਰਕਾਰੀ ਮੁਲਾਜ਼ਮ ਅਤੇ ਲੋਕ ਰੋਸ ਰੈਲੀਆਂ ਮੁਜ਼ਾਹਰੇ ਕਰ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਸਕਦੇ ਹਨ।ਇਹ ਸੰਵਿਧਾਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਲਿਖਿਆ ਹੋਇਆ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਹੈਂਕੜਬਾਜ਼ੀ ਵਾਲਾ ਵਤੀਰਾ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਨਹੀਂ ਤਾਂ ਪੰਚਾਇਤਾਂ ਨੂੰ ਭੰਗ ਕਰਨ ਵਾਲੇ ਫੈਸਲੇ ਦੀ ਤਰ੍ਹਾ ਇਹ ਫੈਸਲਾ ਵੀ ਵਾਪਸ ਲੈਣ ਲਈ ਮੁਲਾਜ਼ਮ ਤੁਹਾਡਾ ਨੱਕ ਵਿੱਚ ਦਮ ਕਰ ਦੇਣਗੇ।