ਮੁਹੰਮਦ ਸਲੱਲਾਹੁ ਅਲੈਹੀਵਸੱਲਮ ਨੇ ਦੁਨਿਆਂ ‘ਚੋਂ ਭੇਦ-ਭਾਵ ਨੂੰ ਕੀਤਾ ਖ਼ਤਮ
ਲੁਧਿਆਣਾ, 29 ਸਤੰਬਰ (ਹਰਮਿੰਦਰ ਮੱਕੜ) – ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੇ ਦੱਸੇ ਹੋਏ ਰੱਸਤੇ ‘ਤੇ ਚਲਦਾ ਰਹੇ। ਇਹ ਵਿਚਾਰ ਅੱਜ ਇੱਥੇ ਜਾਮਾ ਮਸਜਿਦ ਵਿਖੇ 12 ਵਫਾਤ ਦੇ ਇਤਿਹਾਸਕ ਦਿਹਾੜੇ ਮੌਕੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ 12 ਰਬੀ-ਉਲ-ਅੱਵਲ ਦੇ ਦਿਨ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀਵਸੱਲਮ ਦਾ ਜਨਮ ਹੋਇਆ ਅਤੇ 63 ਸਾਲ ਤੱਕ ਸੰਸਾਰ ‘ਚ ਇੰਸਾਨੀਅਤ ਨੂੰ ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਪਾਠ ਪੜ•ਾ ਕੇ ਅੱਜ ਦੇ ਦਿਨ ਹੀ ਅੱਲਾਹ ਤਾਆਲਾ ਦੇ ਕੋਲ ਵਾਪਸ ਪਰਤ ਗਏ ਅਤੇ ਇਸ ਲਈ ਅੱਜ ਦੇ ਦਿਨ ਨੂੰ 12 ਵਫਾਤ ਕਿਹਾ ਜਾਂਦਾ ਹੈ। ਇਹੀ ਵਜ•ਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਆਪਣੇ ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੂੰ ਯਾਦ ਕਰਦੇ ਹੋਏ ਉਨ•ਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਮੁਤਾਬਿਕ ਆਪਣਾ ਜੀਵਨ ਵਤੀਤ ਕਰਨ ਦਾ ਸਕੰਲਪ ਦੁਹਰਾਉਂਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ 14 ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਜੀ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ਼ਾ ਦੀ ਕਿਰਨ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਨੇ ਕੁਰਾਨ ਸ਼ਰੀਫ ‘ਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ। ਉਨ•ਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੇ ਦੁਨੀਆਂ ‘ਚ ਆਉਣ ਤੋਂ ਪਹਿਲਾਂ ਲੋਕ ਧੀਆਂ ਨੂੰ ਜਿੰਦਾ ਦਫ਼ਨ ਕਰ ਦਿੰਦੇ ਸਨ। ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੇ ਦੁਨੀਆਂ ‘ਚ ਆ ਕੇ ਇਸ ਜੁਲਮ ਨੂੰ ਰੋਕਿਆ ਅਤੇ ਧੀ ਨੂੰ ਅੱਲਾਹ ਦੀ ਰਹਿਮਤ ਦੱਸਿਆ।
ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ, ਫਿਰਕੂ ਤਾਕਤਾਂ ਵੱਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ, ਬਲਕਿ ਨਿੰਦਨਯੋਗ ਹੈ। ਉਨ•ਾਂ ਕਿਹਾ ਕਿ ਇਸਲਾਮ ਧਰਮ ਦੇ ਖ਼ਿਲਾਫ਼ ਨਿੰਦਨਯੋਗ ਗੱਲਾਂ ਇੰਨਸਾਨੀਅਤ ਦੇ ਲਈ ਸ਼ਰਮਨਾਕ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਹਜਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹੀਵਸਲੱਮ ਨਾਲ ਅਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ। ਪੈਗੰਬਰ-ਏ-ਇਸਲਾਮ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੀ ਸ਼ਾਨ ਦੇ ਲਈ ਸਾਡੀ ਜਾਨ ਵੀ ਹਾਜ਼ਿਰ ਹੈ। ਇਸ ਮੌਕੇ ਮੌਲਾਨਾ ਮੁਹੰਮਦ ਇਬਰਾਹਿਮ, ਕਾਰੀ ਮੋਹਤਰਮ, ਕਾਰੀ ਅਬਦੁਰ ਰਹਿਮਾਨ, ਹਾਫਿਜ ਜੈਨੁਆਬਦੀਨ, ਗੁਲਾਮ ਹਸਨ ਕੈਸਰ ਅਤੇ ਮੁਹੰਮਦ ਮੁਸਤਕੀਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।