ਮੁੱਖ ਮੰਤਰੀ ਮਾਨ ਨੇ ਵੱਖ ਵੱਖ ਵਿਭਾਗਾਂ ਦੇ 304 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਚੰਡ੍ਹੀਗੜ੍ਹ, 15 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮਾਨ ਸਰਕਾਰ ਮਿਸ਼ਨ ਰੁਜ਼ਗਾਰ ਤਹਿਤ ਅੱਜ 304 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਗ੍ਰਹਿ, ਮਾਲ ਤੇ ਟਰਾਂਸਪੋਰਟ ਵਿਭਾਗ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਮਿਉਂਸਪਲ ਭਵਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੌਂਪੇ। CM ਭਗਵੰਤ ਮਾਨ ਨੇ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 37,100 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਲਾਲਜੀਤ ਭੁੱਲਰ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 228 ਟੈਕਨੀਕਲ ਸਬ ਇੰਸਪੈਕਟਰ ਵੀ ਭਰਤੀ ਕੀਤੇ ਗਏ।

ਮਾਲ ਵਿਭਾਗ ਵਿੱਚ 56 ਨਾਇਬ ਤਹਿਸੀਲਦਾਰ ਨਿਯੁਕਤ ਕੀਤੇ। ਟਰਾਂਸਪੋਰਟ ਵਿਭਾਗ ਵਿੱਚ 20 ਨਿਯੁਕਤੀ ਪੱਤਰ ਜਾਰੀ ਕੀਤੇ। ਇਸ ਦੌਰਾਨ ਮੁੱਖ ਮੰਤਰੀ ਹੁਣ ਤੱਕ 12,710 ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾ ਚੁੱਕਿਆ ਹੈ। ਹੁਣ ਬਿਨਾਂ ਸਿਫ਼ਾਰਿਸ਼ ਦੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। CM ਭਗਵੰਤ ਮਾਨ ਨੇ ਸਮਾਗਮ ਦੌਰਾਨ ਕਿਹਾ ਕਿ ਸੜਕ ਸੁਰੱਖਿਆ ਫੋਰਸ ਦਾ ਵੀ ਛੇਤੀ ਹੀ ਗਠਨ ਕੀਤਾ ਜਾਵੇਗਾ। 20-25 ਕਿਲੋਮੀਟਰ ਅੰਦਰ SSF ਦੀ ਇੱਕ ਗੱਡੀ ਤਾਇਨਾਤ ਕੀਤੀ ਜਾਵੇਗੀ। ਪੰਜਾਬ ਨੂੰ ਡਿਜ਼ੀਟਲ ਕਰਨ ਵਿੱਚ ਬਜਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਿਸ ਬਣਾਵਾਂਗੇ।

You May Also Like