ਮੈਟਰਨਲ ਡੈਥ ਰਿਵਿਓ ਸਬੰਧੀ ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਆਯੋਜਨ

ਅੰਮ੍ਰਿਤਸਰ 22 ਮਾਰਚ (ਹਰਪਾਲ ਸਿੰਘ) – ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਮਟਰਨਲ ਡੈਥ ਕੇਸਾਂ ਵਿਚ ਸੁਧਾਰ ਲਿਆਓਣ ਲਈ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰਾਂ, ਸਟਾਫ ਨਰਸਾਂ ਅਤੇ ਏ.ਅੇਨ.ਐਮ. ਦੀ ਟ੍ਰੇਨਿੰਗ ਕਰਵਾਈ ਗਈ। ਇਸ ਅਵਸਰ ਤੇ ਉਹਨਾਂ ਕਿਹਾ ਕਿ ਮਟਰਨਲ ਡੈਥ ਰੇਟ ਵਿਚ ਸੁਧਾਰ ਲਿਆਓਣ ਲਈ ਸਭ ਤੋਂ ਜਰੂਰੀ ਹੈ ਕਿ ਗਰਭਵਤੀ ਮਾਵਾ ਦੀ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਹਾਈਰਿਸਕ ਕੇਸਾਂ ਦੀ ਪਹਿਚਣ ਹੋ ਸਕੇ ਅਤੇ ਸਮੇਂ ਤੇ ਸਿਰ ਇਲਾਜ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਬਹੁਤ ਸਾਰੇ ਹਾਈਰਿਸਕ ਕੇਸਾਂ ਵਿਚ ਗਰਭਵਤੀ ਮਾਵਾਂ ਅਨੀਮੀਆ, ਸ਼ੂਗਰ, ਹਾਈਪਰਟੇਂਸ਼ਨ, ਪ੍ਰੀਵੀਅਸ ਸਜੇਰੀਅਨ, ਉਮਰ17 ਤੋਂ ਘੱਟ ਜਾਂ 35 ਤੋਂ ਵੱਧ ਹੋਣਾਂ, ਭਾਰ ਬਹੁਤ ਜਿਆਦਾ ਘੱਟ ਜਾਂ ਵੱਧ ਹੋਣਾਂ, ਕੱਦ ਬਹੁਤ ਛੋਟਾ ਹੋਣਾਂ, ਸ਼ਰੀਰ ਅਤੇ ਪੈਰਾਂ ਤੇ ਸੋਜ ਪੈਣੀ, ਦੌਰੇ ਪੈਣਾਂ, ਵਾਰ-ਵਾਰ ਖੂਨ ਪੈਣਾਂ, ਬੱਚਾ ਬ੍ਰੀਚ ਹੋਣਾਂ, ਮਲਟੀਪਲ ਅਬਾਰਸ਼ਨ ਹੋਣਾਂ, ਜੌੜੇ ਬੱਚੇ ਹੋਣਾਂ ਜਾਂ ਪਹਿਲਾਂ ਸਟਿਲ ਬਰਥ ਹਿਸਟਰੀ ਹੋਣਾਂ ਆਦਿ ਸ਼ਾਮਲ ਹੁੰਦਾ ਹੈ।

ਇਹ ਵੀ ਖਬਰ ਪੜੋ : — ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪੋ੍ਗਰਾਮ ਅਧੀਨ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਟਰੇਨਿੰਗ ਕਮ ਵਰਕਸ਼ਾਪ ਦਾ ਕੀਤਾ ਆਯੋਜਨ

ਜੇਕਰ ਕਿਸੇ ਨੂੰ ਵੀ ਪਹਿਲਾਂ ਤੋਂ ਅਜਿਹੀ ਸੱਮਸਿਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨਜਦੀਕ ਦੇ ਸਰਕਾਰੀ ਹੈਲਥ ਸੈਂਟਰ ਤੇ ਜਾ ਕੇ ਆਪਣੀ ਜਾਂਚ ਤੇ ਇਲਾਜ ਕਰਵਾਓੁਣਾਂ ਚਾਹੀਦਾ ਹੈ।ਇਸ ਮੌਕੇ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਵਲੋਂ ਬੜੇ ਹੀ ਵਿਸ਼ਥਾਰ ਨਾਲ ਮਟਰਨਲ ਡੈਥ ਦੇ ਕਾਰਨ, ਇਲਾਜ ਅਤੇ ਸਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਟ੍ਰੇਨਿੰਗ ਦਾ ਮੱਖ ਮੰਤਵ ਜਿਲੇ੍ ਵਿਚ ਐਮ.ਐਮ.ਆਰ ਨੂੰ ਘਟਾਉਣਾ ਹੈ। ਇਸ ਸਬੰਧੀ ਬਹਤ ਵਡੇ ਕਦਮ ਚੁਕੇ ਜਾਣ ਦੀ ਜਰੂਰਤ ਹੈ ਜਿਸ ਵਿੱਚ ਸਟਾਫ ਦੀ ਹਾਜਰੀ, ਕਾਰਗੁਜਾਰੀ, ਮਰੀਜਾ ਦੀ ਦੇਖਭਾਲ ਅਤੇ ਡਾਕਟਰਾ ਦਾ ਵਤੀਰਾ ਸੁਧਾਰਨ ਦੀ ਸਖਤ ਜਰੁਰਤ ਹੈ।ਇਸ ਵਿੱਚ ਸੁਧਾਰ ਲਿਆਉਣ ਲਈ ਹਰ ਸਭੰਵ ਯਤਨ ਕੀਤੇ ਜਾਣਗੇ ਅਤੇ ਇਸ ਨੂੰ ਹਰ ਹਾਲਤ ਵਿੱਚ ਸੁਧਾਰਿਆ ਜਾਵੇਗਾ ।ਇਸ ਮੋਕੇ ਤੇ ਡੀ.ਪੀ.ਐਮ. ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

You May Also Like