ਮੈਨੇਜਰ ਨੀਰਜ ਗੁਪਤਾ ਨੇ ਸੰਭਾਲਿਆ ਪੰਜਾਬ ਨੈਸ਼ਨਲ ਬੈਂਕ ਧੂਲਕਾ ਦਾ ਚਾਰਜ 

ਧੂਲਕਾ, 3 ਜੁਲਾਈ (ਐੱਸ.ਪੀ.ਐਨ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਧੂਲਕਾ ਦੇ ਮੈਨੇਜਰ ਵਲੋਂ ਨੀਰਜ ਗੁਪਤਾ ਨੇ ਅੱਜ ਆਪਣਾ ਕਾਰਜ ਸੰਭਾਲਿਆ । ਮੈਨੇਜਰ ਨੀਰਜ ਗੁਪਤਾ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਾਂ। ਅਸੀਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਬੈਂਕ ਦੇ ਸਮੂਹ ਸਟਾਫ਼ ਨਾਲ ਗੱਲਬਾਤ ਕਰਦਿਆਂ ਸ੍ਰੀ ਨੀਰਜ ਗੁਪਤਾ ਨੇ ਕਿਹਾ ਕਿ ਬੈਂਕ ਨੂੰ ਚਲਾਉਣ ਲਈ ਸਾਨੂੰ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਆਪਣੇ ਗਾਹਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਨੀ ਪਵੇਗੀ, ਇਸ ਤੋਂ ਇਲਾਵਾ ਬੈਂਕ ਦੇ ਕੰਮਕਾਜ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਮੈਨੂੰ ਦੱਸੋ ਕਿ ਮੈਂ ਆਪਣੇ ਸਟਾਫ ਅਤੇ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ । ਇਸ ਮੌਕੇ ਬੈਂਕ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।

You May Also Like