ਮੋਹਾਲੀ ਵਿੱਚ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ ਵਿੱਚ ਫ਼ਤਿਹ ਐੱਕਡਮੀ ਬਿਆਸ ਨੇ ਨਾਮ 7 ਮੈਡਲ

ਬਿਆਸ,7 ਅਗਸਤ (ਐੱਸ.ਪੀ.ਐਨ ਬਿਊਰੋ) – ਮੋਹਾਲੀ ਵਿੱਚ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ ਪੰਜਾਬ ਦੁਆਰਾ ਆਯੋਜਿਤ AMATEUR ਕਰਾਟੇ-ਡੋ ਫਾਊਂਡੇਸ਼ਨ ਪੰਜਾਬ , ਪੰਜਾਬ ਓਲੰਪਿਕ ਐਸੋਸੀਏਸ਼ਨ (POA) ਅਤੇ ਕਰਾਟੇ ਐਸੋਸੀਏਸ਼ਨ ਆਫ ਇੰਡੀਆ ਵੱਲੋ ਸਾਂਝੇ ਉਪਰਾਲੇ ਤਹਿਤ ਕਰਵਾਈ ਗਈ ਕਰਾਟੇ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲੇ ਦੇ ਕੁੱਲ 64 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 15 ਬੱਚੇ ਫਤਿਹ ਅਕੈਡਮੀ ਬਿਆਸ ਦੇ ਸਨ ਇਹਨਾਂ 15 ਬੱਚਿਆਂ ਵਿੱਚੋਂ 7 ਬੱਚਿਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਇੱਕ ਗੋਲਡ ਮੈਡਲ, ਤਿੰਨ ਚਾਂਦੀ ( ਸਿਲਵਰ) ਮੈਡਲ ਅਤੇ ਤਿੰਨ ਕਾਂਸੀ ( ਬ੍ਰਾਊਜ਼ ) ਮੈਡਲ ਆਪਣੇ ਨਾਮ ਕੀਤੇ।

ਇਸ ਜਿੱਤ ਅਤੇ ਮੈਡਲਾਂ ਦਾ ਕ੍ਰਿਡੇਟ ਮਿਹਨਤਕਸ਼ ਬੱਚਿਆਂ ਅਤੇ ਫਤਿਹ ਐਕਡਮੀ ਦੇ ਕੋਚ ਦਲਵਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਇਸ ਕਾਬਲ ਬਣਿਆ। ਮੈਡਲ ਜਿੱਤਣ ਵਾਲੇ ਜਸਕਰਨ ਸਿੰਘ ਗੋਲਡ ਮੈਡਲ ,ਖੁਸ਼ਪ੍ਰੀਤ ਸਿਲਵਰ ਮੈਡਲ ,ਕਨਿਸ਼ਕਾ ਨੇ ਸਿਲਵਰ ਮੈਡਲ , ਮਾਲਵਿਕਾ ਸਿਲਵਰ ਮੈਡਲ ,ਗੁਰਤਾਜ ਬ੍ਰਾਊਜ਼ ਮੈਡਲ ,ਸੀਰਤਜੋਤ ਬ੍ਰਾਊਜ਼ ਮੈਡਲ ,ਹਰਕੀਰਤ ਸਿੰਘ ਨੇ ਬ੍ਰਾਊਜ਼ ਮੈਡਲ ਜਿੱਤਿਆ। ਜੇਤੂ ਬੱਚਿਆਂ , ਕੋਚ ਦਲਵਿੰਦਰ ਸਿੰਘ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ N.G.O ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕੀ ਇਹਨਾਂ ਬੱਚਿਆਂ ਨੇ ਹਲਕੇ ਵਿੱਚ ਫ਼ਤਹਿ ਅਕੈਡਮੀ ਬਿਆਸ , ਕੋਚ ਅਤੇ ਆਪਣੇ ਮਾਪਿਆਂ ਦਾ ਨਾਂਮ ਰੋਸ਼ਨ ਕੀਤਾ ਹੈ ।

You May Also Like