ਕਲੀਨਿਕ ਬਿਨਾ ਡਾਕਟਰ ਦੇ ਰਿਹਾ ਚੱਲ, ਲੋਕ ਹੋ ਰਹੇ ਪ੍ਰੇਸ਼ਾਨ
ਮੱਲਾਂਵਾਲਾ 28 ਅਗਸਤ (ਹਰਪਾਲ ਸਿੰਘ ਖਾਲਸਾ) – ਆਮ ਆਦਮੀ ਪਾਰਟੀ ਵਲੋਂ ਦਿੱਲੀ ਸਰਕਾਰ ਦੀ ਤਰਜ ਤੇ ਖੋਲ੍ਹੇ ਗਏ ਮਹੱਲਾ ਕਲੀਨਿਕਾਂ ਤੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਮਾਨ ਵੱਲੋਂ ਕਰੋੜਾਂ ਦੀ ਇਸ਼ਤਿਹਾਰਬਾਜੀ ਕਰਕੇ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਰੌਲਾ ਪਾਇਆ ਗਿਆ ਸੀ ਪਰ ਬਹੁਤੇ ਹਸਪਤਾਲਾਂ ਨੂੰ ਮਹੱਲਾ ਕਲੀਨਿਕਾਂ ਚ ਤਬਦੀਲ ਕਰ ਦਿੱਤਾ ਉਥੇ ਹੀ ਕਿ ਕਈ ਮਹੱਲਾ ਕਲੀਨਿਕ ਬਿਨਾ ਡਾਕਟਰ ਦੇ ਚੱਲ ਰਹੇ ਹਨ।
ਸਰਕਾਰ ਦੇ ਮਹੱਲਾ ਕਲੀਨਿਕਾਂ ਨੂੰ ਲੱਗਦਾ ਜਾਂ ਰਿਹਾ ਗ੍ਰਹਿਣ
ਜਿਸ ਦੀ ਤਾਜਾ ਮਿਸਾਲ ਸਬ ਤਹਿਸੀਲ ਮੱਲਾਂਵਾਲਾ ਦੇ ਮਹੱਲਾ ਕਲੀਨਿਕ ਤੋਂ ਮਿਲਦੀ ਹੈ ਜਿਥੇ ਜੱਚਾ ਬੱਚਾ ਕੇਦਰ ਮੱਲਾਂਵਾਲਾ ਚ ਡਾਕਟਰ ਨਾਂ ਹੋਣ ਕਾਰਨ ਇੱਕ ਪ੍ਰਵਾਸੀ ਔਰਤ ਨੇ ਮੁਹੱਲਾ ਕਲੀਨਿਕ ਦੇ ਬਾਹਰ ਫਰਸ਼ ‘ਤੇ ਬੱਚੀ ਨੂੰ ਜਨਮ ਦੇ ਦਿਤਾ ਹੈ ਜਿਸ ਦੀ ਬੀਤੇ ਦਿਨੀਂ ਇੱਕ ਵੀਡੀਓ ਵਾਰਿਲ ਹੋਈ ਹੈ ਜਿਸ ਚ ਇੱਕ ਪਰਵਾਸੀ ਔਰਤ ਨੂੰ ਕਲੀਨਿਕ ਚ ਪਿੰਡ ਵਾਸੀ ਲੈ ਕੇ ਰਾਤ ਨੂੰ ਕਰੀਬ ਨੌਂ ਵਜੇ ਆਉਂਦੇ ਹਨ ਜਿਥੇ ਕਲੀਨਕ ਚ ਕੋਈ ਵੀ ਡਾਕਟਰ ਜਾਂ ਨਰਸ ਤੇ ਦਰਜਾ ਚਾਰ ਦੇ ਮੁਲਾਜਮ ਨਾਂ ਹੋਣ ਕਾਰਨ ਉਕਤ ਔਰਤ ਵਲੋਂ ਬਿਨਾ ਮੈਡੀਕਲ ਸਹੂਲਤ ਤੋਂ ਬਗੈਰ ਇੱਕ ਬੱਚੀ ਨੂੰ ਜਨਮ ਦੇ ਦਿੱਤਾ ਜਾਂਦਾ ਹੈ ਜੋ ਸਰਕਾਰ ਵਲੋਂ ਲੋਕਾਂ ਦੀ ਸਹੂਲਤਾਂ ਲਈ ਖੋਲ੍ਹੇ ਗਏ ਮਹੱਲਾ ਕਲੀਨਿਕ ਚ ਡਾਕਟਰ ਨਾਂ ਹੋਣ ਕਾਰਨ ਕਲੀਨਿਕ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ।
ਦਸਣਯੋਗ ਹੈ ਕਿ ਇਸ ਮਹੱਲਾ ਕਲੀਨਿਕ ਦੇ ਵਿੱਚ ਇੱਕ ਡਾਕਟਰ,ਸਟਾਫ ਨਰਸ,ਏ ਐਨ ਐਮ, ਫਾਰਮਾਂ ਸਿਸਟ ਅਤੇ ਦਰਜਾ ਚਾਰ ਮੁਲਾਜ਼ਮ ਦੇ ਮੁਲਾਜਮ ਦੀਆਂ ਅਸਾਮੀਆਂ ਹਨ ਮਹੱਲਾ ਕਲੀਨਕ ਨੂੰ ਮਿਲੀ ਵਧੀਆ ਲੇਡੀਜ ਡਾਕਟਰ ਨੇ ਜਿਥੇ ਹਸਪਤਾਲ ਚ ਮਰੀਜਾਂ ਨੂੰ ਵਧੀਆ ਸਹਿਤ ਸਹੂਲਤਾਂ ਦਿਤੀਆਂ ਤੇ ਸਟਾਫ ਦੀ ਕਲੀਨਕ ਚ ਰਹਿੰਦੀ ਗੈਰ ਹਾਜਰੀ ਨੂੰ ਠੀਕ ਕੀਤਾ ਗਿਆ ਸੀ ਜਿਸ ਕਾਰਨ ਗੈਰ ਹਾਜਰ ਰਹਿਣ ਵਾਲੇ ਕਲੀਨਿਕ ਸਟਾਫ ਤੇ ਐਸ ਐਮ ਓ ਵਲੋਂ ਉਸ ਡਾਕਟਰ ਦੀ ਬਦਲੀ ਕਰਵਾ ਦਿਤੀ ਜਿਸ ਤੋਂ ਬਾਆਦ ਕਲੀਨਿਕ ਡਾਕਟਰ ਦੀ ਅਸਾਮੀ ਤੋਂ ਵਾਂਝਾ ਹੋ ਗਿਆ ਹੈ ਇਸ ਕਲੀਨਿਕ ਦਾ ਤਾਂ ਹੁਣ ਰਬ ਹੀ ਰਾਖਾ ਹੈ ਤੇ ਕਲੀਨਿਕ ਚ ਸਹਿਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ ਅਤੇ ਦਿਨ ਸਮੇ ਬਹੁਤਾ ਸਟਾਫ ਫਰਲੋ ਰਹਿੰਦਾ ਹੈ ਤੇ ਰਾਤ ਸਮੇ ਕਲੀਨਿਕ ਚ ਕੋਈ ਵੀ ਨਰਸ ਜਾਂ ਹੋਰ ਮੁਲਾਜਮ ਨਹੀਂ ਹੁੰਦੇ ਜਿਸ ਕਾਰਨ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਦਿਤੀਆਂ ਜਾਂ ਰਹੀਆਂ ਸਹਿਤ ਸਹੂਲਤਾਂ ਦਾ ਹੋਕਾ ਲੋਕਾਂ ਨੂੰ ਮੂੰਹ ਚਿੜਾ ਰਿਹਾ ਹੈ।
ਮਹੱਲਾ ਕਲੀਨਿਕ ਸ਼ਾਮ ਪੰਜ ਵਜੇ ਤੋਂ ਬਾਅਦ ਹੋ ਜਾਂਦਾ ਲਵਾਰਸ, ਸਟਾਫ ਚਲਾ ਜਾਂਦਾ ਘਰੇ
ਪਰਵਾਸੀ ਔਰਤ ਵਲੋਂ ਕਲੀਨਿਕ ਦੇ ਬਾਹਰ ਦਿਤੇ ਬੱਚੀ ਦੇ ਮਾਮਲੇ ਚ ਇੱਕ ਕਲੀਨਿਕ ਮੁਲਾਜਮ ਨੇ ਮਨਿਆ ਕਿ ਬੀਤੇ ਦਿਨੀਂ ਇੱਕ ਗਰਭਵਤੀ ਔਰਤ ਰਾਤ 9:00 ਵਜੇ ਇਸ ਮੁਹੱਲਾ ਕਲੀਨਿਕ ‘ਤੇ ਆਈ ਸੀ | ਕਲੀਨਿਕ ਅੰਦਰ ਦਾਖਲ ਹੁੰਦੇ ਸਮੇਂ ਹੀ ਉਸ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਕਲੀਨਿਕ ਚ ਕੋਈ ਨਾਂ ਹੋਣ ਕਾਰਨ ਉਸ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ । ਕਲੀਨਿਕ ਦੇ ਦਰਜਾ ਚਾਰ ਦੇ ਅਧਿਕਾਰੀ ਦੀ ਹੜ੍ਹ ਕਾਰਨ ਦਰਿਆ ਤੇ ਡਿਊਟੀ ਲੱਗੀ ਹੋਈ ਹੈ ਅਤੇ ਦੋ ਸਟਾਫ਼ ਅਧਿਕਾਰੀ ਮੱਲਾਂਵਾਲਾ ਵਿੱਚ ਹੀ ਰਹਿੰਦੇ ਹਨ ਅਤੇ ਰਾਤ ਸਮੇ ਆਪਣੇ ਘਰ ਚਲੇ ਜਾਂਦੇ ਹਨ ਮੱਲਾਂਵਾਲਾ ਦਾ ਮਹੱਲਾ ਕਲੀਨਿਕ ਸ਼ਾਮ ਪੰਜ ਵਜੇ ਤੋਂ ਬਾਅਦ ਲਵਾਰਸ ਹੋ ਜਾਂਦਾ ਹੈ ਲੋਕਾਂ ਨੇ ਦਸਿਆ ਕਿ ਹੈ ਇਸ ਮਹੱਲਾ ਕਲੀਨਿਕ ਚ ਰਾਤ ਨੂੰ ਕਈ ਡਲਿਵਰੀ ਕੇਸ ਆ ਜਾਣਦੇ ਹਨ ਜਿਥੇ ਡਾਕਟਰ ਤੇ ਸਟਾਫ ਨਰਸ ਨਾਂ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।