ਅੰਮ੍ਰਿਤਸਰ 23 ਮਈ (ਐੱਸ.ਪੀ.ਐਨ ਬਿਊਰੋ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਤਰਨਤਾਰਨ ਡਾ ਸੰਜੀਵ ਕੋਹਲੀ ਜੀ ਦੇ ਦਿਸ਼ਾ-ਨਿਦੇਸ਼ਾ ਹੇੇਠਾਂ, ਜਿਲਾ੍ ਟਕਿਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਵਲੋਂ ਪ੍ਰਧਾਨਗੀ ਹੇਠਾਂ ਜਿਲਾ੍ ਪੱਧਰੀ ਯੁ-ਵਿਨ ਐਪ ਅਤੇ ਸੀ.ਡੀ.ਆਰ. ਸੰਬਧੀ ਜਿਲਾ੍ ਪੱਧਰੀ ਰਿਵਿਓ ਕੀਤਾ ਗਿਆ। ਇਸ ਦੌਰਾਣ ਜਿਲੇ੍ਹ ਭਰ ਦੇ ਬਲਾਕ ਨੋਡਲ ਅਫਸਰ, ਐਲ.ਐਚ.ਵੀ. ਅਤੇ ਪੈਰਾ ਮੈਡੀਕਲ ਸਟਾਫ ਵਲੋਂ ਸ਼ਿਰਕਤ ਕੀਤੀ ਗਈ।
ਇਹ ਵੀ ਖਬਰ ਪੜੋ : — ਵਿਜੀਲੈਂਸ ਵੱਲੋਂ ਵਸੀਕਾ ਨਵੀਸ ਅਤੇ ਉਸਦਾ ਸਹਾਇਕ 2,25000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਯੂ-ਵਿਨ ਐਪ ਦੀ ਮਦਦ ਨਾਲ ਹੁਣ ਤੋਂ ਬੱਚਿਆਂ ਦੇ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਅੱਪ ਲੋਡ ਕੀਤਾ ਜਾ ਰਿਹਾ ਹੈ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ। ਇਸ ਦੀ ਮਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ।
ਇਸ ਮੌਕੇ ਚਾਈਲ਼ਡ ਸਪੈਸ਼ਲਿਸਟ ਡਾ ਨੀਰਜ ਲਤਾ ਵਲੋਂ ਸੀ.ਡੀ.ਆਰ. ਰਿਵਿਓ ਕੀਤਾ ਗਿਆ ਅਤੇ ਬੱਚਿਆਂ ਦੀ ਮੌਤ ਦਰ ਵਿਚ ਕਮੀਂ ਲਿਆਉਣ ਲਈ ਸਮੇਂ ਤੇ ਇਲਾਜ, ਸਾਵਧਾਨੀਆਂ ਅਤੇ ਐਮਰਜੇਂਸੀ ਸਮੇਂ ਤੁਰੰਤ ਰੀਫਰਲ ਆਦਿ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਤੇ ਡਾ ਅਮਨਦੀਪ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।