ਅੰਮ੍ਰਿਤਸਰ, 15 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਰਦਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ ਵਿਜੈ ਸਤਬੀਰ ਸਿੰਘ ਸਾਬਕਾ ਆਈ ਏ ਐਸ ਜੀ ਦੇ ਹੁਕਮਾਂ ਅਨੁਸਾਰ ਸ੍ਰ ਰਾਜਵਿੰਦਰ ਸਿੰਘ ਕੱਲਾ ਨੂੰ ਗੁਰਦਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਸ੍ਰ ਰਾਜਵਿੰਦਰ ਸਿੰਘ ਕੱਲਾ ਜੌ ਕਿ ਲੰਬੇ ਸਮੇਂ ਤੋਂ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਹੇਠ ਵੱਖ ਵੱਖ ਸੇਵਾਵਾ ਨਿਭਾ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਡਿਪਟੀ ਸੁਪਰਡੈਂਟ ਵਜੋਂ ਕਾਰਜਸ਼ੀਲ ਹਨ।
ਇਹ ਵੀ ਖਬਰ ਪੜੋ : ਟ੍ਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਜੋਮਾਟੋ ਟੀਮ ਅਤੇ ਹੋਰ ਸੰਸਥਾਵਾਂ ਦੇ ਡਰਾਈਵਰਾਂ ਨਾਲ ਟ੍ਰੈਫ਼ਿਕ ਨਿਯਮਾਂ ਨੂੰ ਲੈ ਕੇ ਕੀਤਾ ਚੋਥਾ ਸੈਮੀਨਾਰ
ਉਹਨਾਂ ਨੂੰ ਸੰਨ 2004 ਤੋ 2009 ਤੱਕ ਦੇਸ਼ ਦੀ ਸੱਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਹਾਊਸ ਵਿੱਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਦਾ ਤਜ਼ਰਬਾ ਹਾਸਲ ਹੈ ਸ੍ਰ ਰਾਜਵਿੰਦਰ ਸਿੰਘ ਕੱਲਾ ਨੂੰ ਲੰਬੇ ਸਮੇਂ ਤੱਕ ਮੀਡੀਆ ਨਾਲ ਜੁੜੇ ਰਹਿਣ ਅਤੇ ਗੁਰਦਆਰਾ ਬੋਰਡ ਦੇ ਤ੍ਰੈਭਾਸ਼ੀ ਮਾਸਿਕ ਸੱਚਖੰਡ ਪੱਤਰ ਦੇ ਸੰਪਾਦਕ ਵਜੋਂ ਕਾਰਜਸ਼ੀਲ ਰਹਿਣ ਦਾ ਮਾਣ ਹਾਸਲ ਹੈ। ਸ੍ਰ ਰਾਜਵਿੰਦਰ ਸਿੰਘ ਕੱਲਾ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ, ਡਾ ਵਿਜੈ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਗੁਰਦਆਰਾ ਸੱਚਖੰਡ ਬੋਰਡ ਤੇ ਸ੍ਰ ਜਸਵੰਤ ਸਿੰਘ ਬੋਬੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਗੁਰੂ ਘਰ ਦੇ ਸੇਵਾ ਇਮਾਨਦਾਰੀ ਸ਼ਰਧਾ ਭਾਵਨਾ ਤੇ ਸਾਰੇ ਸਹਿਯੋਗੀ ਸਾਥੀਆਂ ਨੂੰ ਨਾਲ ਲੈ ਕੇ ਕਰਨਗੇ।