ਨਵੀ ਦਿੱਲੀ, 21 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮਾਸੂਮ – ਨਾਬਾਲਗ 10 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਹੋ ਰਹੇ ਬਲਾਤਕਾਰ ਸੰਬੰਧੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ( N.G.O) ਵਲੋਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਆਫ ਇੰਡੀਆ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਛੋਟੀ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਦਰਿੰਦਿਆਂ ਨੂੰ ਸਿਰਫ ਤੇ ਸਿਰਫ ਫ਼ਾਂਸੀ ਦੀ ਸਜਾ ਦਿੱਤੀ ਜਾਵੇ।
ਇਹ ਵੀ ਪੜੋ : ਵੱਡੀ ਖ਼ਬਰ : ਪੰਜਾਬ ਕੈਬਿਨੇਟ ਮੰਤਰੀਆਂ ਦੇ ਵਿਭਾਗ ‘ਚ ਵੱਡਾ ਫੇਰਬਦਲ
ਇਸ ਸਬੰਧ ਵਿੱਚ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਭਗਵੰਤ ਸਿੰਘ (ਪ੍ਰਧਾਨ ਐਸ. ਸੀ. ਵਿੰਗ ) ਵਲੋਂ ਰਾਸ਼ਟਰੀ ਘੱਟ ਗਿਣਤੀਆਂ ਕਮਿਸ਼ਨ (ਭਾਰਤ ਸਰਕਾਰ) ਦੇ ਮਾਣਯੋਗ ਚੇਅਰਮੈਨ ਸ੍ਰੀ ਇਕਬਾਲ ਸਿੰਘ ਲਾਲਪੁਰ ਨੂੰ ਮੰਗ ਪੱਤਰ ਸੌਂਪ ਕੇ ਮਾਣਯੋਗ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਆਫ ਇੰਡੀਆ ਨੂੰ ਅਪੀਲ ਕੀਤੀ ਗਈ।