ਰਾਸ਼ਟਰੀ ਪ੍ਰਧਾਨ ਡਿੰਪੀ ਚੌਹਾਨ ਅਤੇ ਅਨੁਜ ਖੇਮਕਾ ਨੇ ਨਵਨਿਉਕਤ ਅਹੁਦੇਦਾਰਾ ਨੂੰ ਦਿਤੇ ਨਿਉਕਤੀ ਪੱਤਰ
ਅੰਮ੍ਰਿਤਸਰ, 18 ਅਕਤੂਬਰ (ਐੱਸ.ਪੀ.ਐਨ ਬਿਊਰੋ) – ਰਾਸ਼ਟਰੀ ਹਿੰਦੂ ਚੇਤਨਾ ਮੰਚ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਨੁਜ ਖੇਮਕਾ ਦੀ ਪ੍ਰਧਾਨਗੀ ਹੇਠ ਧਰਮ ਸਿੰਘ ਮਾਰਕੀਟ ਵਿਖੇ ਬੁਲਾਈ ਗਈ। ਜਿਸ ਵਿਚ ਮੁੱਖ ਮਹਿਮਾਨ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਮੀਟਿੰਗ ਵਿੱਚ ਮੰਚ ਦੇ ਸਮੂਹ ਪਦਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ! ਮੰਚ ਦੀ ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਮੀਟਿੰਗ ਵਿੱਚ ਨਰੇਸ਼ ਮਹਾਜਨ ਜਿਲਾ ਸੀਨੀਅਰ ਮੀਤ ਪ੍ਰਧਾਨ, ਵਿਸ਼ਾਲ ਸ਼ਰਮਾ ਜਿਲਾ ਸੀਨੀਅਰ ਮੀਤ ਪ੍ਰਧਾਨ, ਜਸਪ੍ਰੀਤ ਜਿਲਾ ਜੋਇਨਟ ਸਕੱਤਰ, ਨਿਖਿਲ ਚੌਧਰੀ ਜਿਲਾ ਸਕੱਤਰ, ਪਾਰਸ ਸ਼ਰਮਾ ਜਿਲਾ ਮੀਤ ਪ੍ਰਧਾਨ, ਆਦੀਲ ਸ਼ੇਖ ਜਿਲਾ ਸਕੱਤਰ,ਰਾਹਿਲ ਮਹਾਜਨ ਜਿਲਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਜਿਲਾ ਸਕੱਤਰ, ਅਨੂਸ਼ਅਲ ਨੂੰ ਜਿਲਾ ਸਕੱਤਰ ਨਿਯੁਕਤ ਕੀਤਾ ਗਿਆ |
ਇਹ ਵੀ ਖਬਰ ਪੜੋ : — ਬਰਨਾਲਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਔਰਤ ਸਮੇਤ 2 ਲੋਕਾਂ ਦੀ ਮੌਤ
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿੰਪੀ ਚੌਹਾਨ ਅਤੇ ਅਨੁਜ ਖੇਮਕਾ ਨੇ ਕਿਹਾ ਕਿ ਮੰਚ ਦਾ ਪਰਿਵਾਰ ਵਧਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮੰਚ ਵਿੱਚ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੰਚ ਦਾ ਮੁੱਖ ਉਦੇਸ਼ ਸਮਾਜ ਦੀ ਸੇਵਾ ਕਰਨਾ, ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨਾ ਅਤੇ ਅੱਤਵਾਦ ਵਿਰੁੱਧ ਲੜਨਾ ਹੈ। ਮੀਟਿੰਗ ਵਿੱਚ ਕੌਮੀ ਜਨਰਲ ਸਕੱਤਰ ਸੰਜੀਵ ਮਹਿਤਾ, ਪਦੇਸ਼ ਜਰਨਲ ਸਕੱਤਰ ਡੀ ਸੀ ਠਾਕੁਰ, ਅਮਨ ਜੋਸ਼ੀ, ਜੈਵਿਡ ਸ਼ੇਖ, ਪ੍ਰਦੀਪ ਸ਼ਰਮਾ, ਨਿਤਿਨ ਸਿੰਘ, ਰਾਕੇਸ਼ ਖੰਨਾ, ਸ਼ੰਕਰ ਅਰੋੜਾ, ਜੀਵਨ ਅਰੋੜਾ, ਗੋਲਡੀ ਲੂਥਰਾ, ਸਿੰਪਲ ਚੌਹਾਨ, ਭਾਵੇਸ਼ ਖੰਨਾ, ਲਵਲੀ ਸਿੰਘ, ਆਦਿ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ।