ਰੋਟਰੀ ਕਲੱਬ ਪ੍ਰੀਮੀਅਰ ਵੱਲੋਂ ਸੈਂਟਰਲ ਜੇਲ੍ਹ ਚ ਲਗਾਇਆ ਗਿਆ ਅੱਖਾਂ ਦਾ ਕੈਂਪ ਅਤੇ ਅੱਖਾਂ ਲਈ ਵੰਡੇ ਗਏ ਦਾਰੂ

ਅੰਮ੍ਰਿਤਸਰ 20 ਅਗਸਤ (ਰਾਜੇਸ਼ ਡੈਨੀ) – ਰੋਟਰੀ ਕਲੱਬ ਪ੍ਰੀਮੀਅਰ ਅਮ੍ਰਿਤਸਰ ਦੀ ਪ੍ਰਧਾਨ ਡਾ ਆਰਤੀ ਮਲਹੋਤਰਾ ਅਤੇ ਜਨਰਲ ਸਕੱਤਰ ਡਾ ਜਸਪ੍ਰੀਤ ਕੌਰ ਸੋਬਤੀ ਵਲੋਂ ਸੈਂਟਰਲ ਜੇਲ੍ਹ ਅਮ੍ਰਿਤਸਰ ਦਾ ਦੌਰਾ ਕੀਤਾ ਗਿਆ, ਦੂਸਰੀ ਦੁਨੀਆ ਦੇ ਪੈਟਰਨ ਸ੍ਰੀ ਅਜੈ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਡਾ ਆਰਤੀ ਮਲਹੋਤਰਾ ਨੇ ਸੈਂਟਰਲ ਜੇਲ੍ਹ ਅਮ੍ਰਿਤਸਰ ਦੀ ਮਹਿਲਾ ਵਾਰਡ ਨੂੰ ਗੋਦ ਲੈਣ ਦੀ ਘੋਸ਼ਣਾ ਕੀਤੀ ਅਤੇ ਜੇਲ੍ਹ ਵਿਚ ਮਹਿਲਾ ਰੋਗੀਆਂ ਦੀਆਂ ਅੱਖਾਂ ਚੈੱਕ ਕਰਨ ਦਾ ਕੈਂਪ ਲਗਾਇਆ ਗਿਆ।

ਕਲੱਬ ਦੀ ਜਨਰਲ ਸਕੱਤਰ ਡਾ ਜਸਪ੍ਰੀਤ ਕੌਰ ਸੋਬਤੀ ਨੇ ਮਹਿਲਾ ਕੈਦੀਆਂ/ ਹਵਾਲਾਤੀਆਂ ਨਾਲ ਗੱਲਬਾਤ ਕਰਕੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਉਨ੍ਹਾਂ ਨੂੰ ਦਰਪੇਸ਼ ਕਠਿਨਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ। ਡਾ ਆਰਤੀ ਮਲਹੋਤਰਾ ਨੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਂਟਰਲ ਜੇਲ੍ਹ ਦੀ ਆਪਣੀ ਅਗਲੀ ਫੇਰੀ ਦੌਰਾਨ ਉਹ ਸੈਨਟਰੀ ਪੈਡ, ਦਵਾਈਆਂ ਅਤੇ ਬਚਿਆਂ ਲਈ ਫ਼ਲ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਬਚਿਆ ਲਈ ਕਿਤਾਬਾਂ, ਕਾਪੀਆਂ ਅਤੇ ਪੈਂਸਲਾ ਦਾ ਵੀ ਪ੍ਰਬੰਧ ਕਰਨਗੇ।

You May Also Like