ਅੰਮ੍ਰਿਤਸਰ 7 ਸਤੰਬਰ (ਰਾਜੇਸ਼ ਡੈਨੀ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜਦੀਕ ਪੈਂਦੇ ਇੰਡਸਟਰੀ ਏਰੀਆ ‘ਚ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਮੁੱਖ ਦਫਤਰ ‘ਚ ਸਮਾਜ ਸੇਵਕ ਕਰਨ ਸੰਧੂ ਦੇ ਪਹੁੰਚਣ ਤੇ ਸੁਸਾਇਟੀ ਚੇਅਰਮੈਨ ਦੀਪਕ ਸੂਰੀ ਤੇ ਪ੍ਰਧਾਨ ਕਸਮੀਰ ਸਹੋਤਾ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਚੇਅਰਮੈਨ ਦੀਪਕ ਸੂਰੀ ਵੱਲੋਂ ਕਰਨ ਸੰਧੂ ਜੀ ਨੂੰ ਸੁਸਾਇਟੀ ਵੱਲੋਂ ਸਮਾਜ ਪ੍ਰਤੀ ਕੀਤੀਆ ਗਈਆ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਸਮੇ ‘ਚ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜ਼ਾ ਦਾ ਵੇਰਵਾ ਵੀ ਸਾਝਾਂ ਕੀਤਾ।ਇਸ ਮੌਕੇ ਦੀਪਕ ਸੂਰੀ ਜੀ ਨੇ ਸੁਸਾਇਟੀ ਮੈਂਬਰਾ ਦਾ ਵੀ ਧੰਨਵਾਦ ਕੀਤਾ ਜੋ ਅਪਣੀ ਨੇਕ ਕਮਾਈ ਵਿੱਚੋ ਦਸਵੰਦ ਕੱਢ ਹਰ ਮਹੀਨੇ ਜਰੂਰਤਮੰਦ ਲੋਕਾ ਦੀ ਸੇਵਾ ਲਈ ਸੁਸਾਇਟੀ ਦਾ ਸਹਿਯੋਗ ਕਰਦੇ ਹਨ।ਇਸ ਮੋਕੇ ਸਮਾਜ ਸੇਵੀ ਕਰਨ ਸੰਧੂ ਨੇ ਵੀ ਕਿਹਾ ਕਿ ਉਹ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਮੈਬਰਾ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹ ਵੀ ਸੁਸਾਇਟੀ ਦੀ ਹਰ ਸਭਵ ਮਦਦ ਕਰਕੇ ਤੇ ਜਰੂਰਤਮੰਦ ਲੋਕਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਨੂੰ ਜਰੂਰ ਪਾਉਣਗੇ।ਇਸ ਮੌਕੇ ਚੇਅਰਮੈਨ ਦੀਪਕ ਸੂਰੀ ਜੀ ਵੱਲੋਂ ਕਰਨ ਸੰਧੂ ਜੀ ਨੂੰ ਵਿਸ਼ੇਸ ਸਿਰਪਾਓ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਸ੍ਰਪਰਸਤ ਡਾ ਕੁੰਵਰ ਵਿਸ਼ਾਲ,ਮੁੱਖ ਸਲਾਹਕਾਰ ਮਨਦੀਪ ਸਿੰਘ,ਜਰਨਲ ਸੈਕਟਰੀ ਹਰਪਾਲ ਸਿੰਘ ਸੰਧੂ, ਨਿਸ਼ਾਨ ਸਿੰਘ ਅਟਾਰੀ,ਹਰਜਿੰਦਰ ਸਿੰਘ ਅਟਾਰੀ,ਰਵੀ ਪ੍ਰਕਾਸ਼, ਡਾ ਮਨੋਜ ਕੁਮਾਰ,ਟਿੰਕੂ ਭਾਰਧਵਾਜ,ਵਨੀਤ ਕੁਮਾਰ,ਸੋਨੂੰ ਪ੍ਰਧਾਨ ਆਦੀ ਮੈਬਰ ਹਾਜਰ ਸਨ।
ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਇਟੀ ਕਰ ਰਹੀ ਲੋਕਾ ਦੀ ਨਿਸਵਾਰਥ ਸੇਵਾ – ਕਰਨ ਸੰਧੂ
