ਲਾਈਫ ਕੇਅਰ ਸੁਸਾਇਟੀ ਨੇ ਚੌਂਕੀ ਇੰਚਾਰਜ ਦੀਪਕ ਕੁਮਾਰ ਅਤੇ ਮੁੱਖ ਮੁਨਸ਼ੀ ਸਤਨਾਮ ਸਿੰਘ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ 10 ਸਤੰਬਰ (ਰਾਜੇਸ਼ ਡੈਨੀ) – ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਅੱਜ ਘਣੂੰਪੁਰ ਕਾਲਾ ਚੌਂਕੀ ਦੇ ਇੰਚਾਰਜ ਦੀਪਕ ਕੁਮਾਰ ਅਤੇ ਮੁੱਖ ਮੁਨਸ਼ੀ ਸਤਨਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਅਤੇ ਪ੍ਰਧਾਨ ਕਸ਼ਮੀਰ ਸਹੋਤਾ ਵਲੋਂ ਨਵਨਿਯੂਕਤ ਚੌਂਕੀ ਇੰਚਾਰਜ ਦੀਪਕ ਕੁਮਾਰ ਨਾਲ ਇਲਾਕੇ ਵੱਧ ਰਹੇ ਨਸ਼ਿਆਂ, ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਚੌਂਕੀ ਇੰਚਾਰਜ ਦੀਪਕ ਕੁਮਾਰ ਨੇ ਸੁਸਾਇਟੀ ਦੇ ਮੈਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਮਾਣਯੋਗ ਪੁਲਿਸ ਕਮਿਸ਼ਨਰ ਸ. ਨੋਨਿਹਾਲ ਸਿੰਘ ਅਤੇ ਥਾਣਾ ਛੇਹਰਟਾ ਦੇ ਐਸ.ਐਚ.ਓ ਸ. ਨਿਸ਼ਾਨ ਸਿੰਘ ਦੀਆਂ ਸਖਤ ਹਦਾਇਤਾਂ ‘ਤੇ ਇਲਾਕੇ ਵਿਚ ਨਸ਼ਿਆਂ, ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆ ਵਾਰਦਾਤਾਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ‘ਤੇ ਬਾਜ਼ ਅੱਖ ਰੱਖੀ ਜਾਵੇਗੀ। ਉਨ੍ਹਾਂ ਅਖੀਰ ਵਿਚ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਨਸ਼ਿਆਂ ਬਾਰੇ ਪੁਲਿਸ ਨੂੰ ਸੱਚੀ ਇਤਲਾਹ ਦੇਵੇਗਾ ਉਨ੍ਹਾਂ ਦੇ ਨਾਮ ਗੁਪਤ ਰੱਖੇ ਜਾਣਗੇ। ਇਸ ਮੌਕੇ ਮੁੱਖ ਸਲਾਹਕਾਰ ਮਨਦੀਪ ਸਿੰਘ, ਸਮਾਜ ਸੇਵਕ ਕਰਨ ਸੰਧੂ, ਸਮਾਜ ਸੇਵਕ ਸੋਨੂ ਖੰਡਵਾਲਾ ਨਿਸ਼ਾਨ ਸਿੰਘ ਆਟਾਰੀ ਹਰਜਿੰਦਰ ਸਿੰਘ ਆਟਾਰੀ ਹਰਪਾਲ ਸੰਧੂ ਸਮਾਜ ਸੇਵਕ ਕਰਨ ਸੰਧੂ ਹਾਜਿਰ ਸਨ

You May Also Like