ਲੁਧਿਆਣਾ, 2 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਲੁਧਿਆਣਾ ਵਿਚ ਛੁੱਟੀ ‘ਤੇ ਆਏ ਫੌਜੀ ਦਾ ਕਤਲ ਕਰ ਦਿੱਤਾ ਗਿਆ ਹੈ। ਮਾਮੂਲੀ ਵਿਵਾਦ ਦੇ ਚੱਲਦਿਆਂ ਮੁਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵਾਤਵਰਣ ਵਿਭਾਗ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਉਤੇ 10 ਕਿਸਾਨਾਂ ਵਿਰੁੱਧ ਵਾਯੂ ਐਕਟ ਅਧੀਨ ਅਪਰਾਧਿਕ ਸ਼ਿਕਾਇਤ ਦਰਜ
ਮ੍ਰਿਤਕ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ‘ਤੇ ਆਇਆ ਸੀ ਤੇ ਉਥੇ ਉਸਦਾ ਮੋਢਾ ਕਿਸੇ ਹੋਰ ਲੜਕੇ ਨਾਲ ਖਹਿ ਗਿਆ ਜਿਸ ‘ਤੇ ਮੁਲਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਫੌਜੀ ਦਾ ਕਤਲ ਕਰ ਦਿੱਤਾ। ਮ੍ਰਿਤਕ ਫੌਜੀ ਦੀ 9 ਮਹੀਨਿਆਂ ਦੀ ਮਾਸੂਮ ਧੀ ਵੀ ਹੈ।
ਇਹ ਵੀ ਪੜ੍ਹੋ : ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਅੱਗ ਬੁਝਾਊ ਗੱਡੀ ਲੈ ਕੇ ਮੌਕੇ ’ਤੇ ਪੁੱਜੇ ਡਿਪਟੀ ਕਮਿਸ਼ਨਰ
ਪੁਲਿਸ ਵੱਲੋਂ ਡੀਵੀਆਰ ਕਬਜ਼ੇ ਵਿਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਤੇ ਦੋਸ਼ੀ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ।