ਲੁਧਿਆਣਾ, 15 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਲੁਧਿਆਣਾ ਦੇ ਡਾਬਾ ਰੋਡ ‘ਤੇ ਅੱਜ 2 ਸਕੇ ਭਰਾਵਾਂ ਨੂੰ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿਚ ਰਣਵੀਰ ਤੇ ਮਨਿੰਦਰ ਸਿੰਘ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਦੋਵੇਂ ਪਿਛਲੇ ਦਿਨੀਂ ਹੋਏ ਝਗੜੇ ਦੇ ਰਾਜੀਨਾਮੇ ਨੂੰ ਲੈ ਕੇ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸੇ ਦੌਰਾਨ ਕਿਹਾ-ਸੁਣੀ ਦੇ ਬਾਅਦ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ।
ਇਹ ਵੀ ਖਬਰ ਪੜੋ : ਜਲੰਧਰ ਚ ਟਰਾਲੀ ਨਾਲ ਵੱਜੀ ਤੇਜ਼ ਰਫਤਾਰ ਕਾਰ, ਹਾਦਸੇ ਚ 3 ਲੋਕਾਂ ਦੀ ਮੌਤ
ਰਣਵੀਰ ਤੇ ਮਨਿੰਦਰ ਦੇ ਦੋਸਤ ਇੰਦਰਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਦੂਜਾ ਪੱਖ ਹਮਲੇ ਦੀ ਪੂਰੀ ਤਿਆਰੀ ਕਰਕੇ ਆਇਆ ਸੀ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਗੱਲਬਾਤ ਨਹੀਂ ਕਰਨਗੇ ਤੇ ਉਹ ਜਾਣ ਲੱਗੇ ਉਦੋਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। 5-6 ਰਾਊਂਡ ਫਾਇਰ ਕੀਤੇ ਗਏ। ਰਣਬੀਰ ਦੀ ਛਾਤੀ ‘ਤੇ ਗੋਲੀ ਲੱਗੀ ਤੇ ਮਨਿੰਦਰ ਦੀ ਬਾਂਹ ਤੇ ਲੱਤ ‘ਤੇ ਗੋਲੀ ਵੱਜੀ।