ਲੋਕਤੰਤਰ ਦੇਸ਼ ਵਿੱਚ ਇਹ ਜੁਲਮ ਕਿਸੇ ਕੀਮਤ ਵਿੱਚ ਬਰਦਾਸ਼ ਨਹੀਂ ਕੀਤਾ ਜਾਵੇਗਾ – ਜਤਿੰਦਰ ਗੋਰਵ ਮਸੀਹ

ਅੰਮ੍ਰਿਤਸਰ 17 ਸਤੰਬਰ (ਰਾਜੇਸ਼ ਡੈਨੀ) – ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਪਿਛਲੇ ਦਿਨੀਂ ਇੱਕ ਮਸੀਹ ਪਰਿਵਾਰ ਦੀ ਲੜਕੀ ਨੂੰ ਚਰਚ ਜਾਣ ਕਰਕੇ ਪਿੰਡ ਦੇ ਸ਼ਰਾਰਤੀ ਅਨਸਰਾਂ ਵੱਲੋਂ ਬਹੁਤ ਜਿਆਦਾ ਮਾਰਕੁਟਾਈ ਕੀਤੀ ਗਈ ਸੀ। ਜਿਸ ਦਾ ਪਤਾ ਲੱਗਣ ਤੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਵੱਲੋ ਸਖ਼ਤ ਨੋਟਿਸ ਲੈਂਦਿਆਂ ਦੋਸ਼ੀਆ ਖਿਲਾਫ਼ ਸਖ਼ਤ ਧਾਰਾਵਾਂ ਸਮੇਤ ਪਰਚਾ ਦਰਜ ਕਰਵਾਇਆ ਅਤੇ ਨਾਲ ਹੀ ਭਾਰਤ ਦੇ ਪ੍ਰਧਾਨਮੰਤਰੀ ਅਤੇ ਪੰਜਾਬ ਦੇ ਮੁਖਮੰਤਰੀ ਨੂੰ ਇਹ ਵੀ ਸੰਦੇਸ਼ ਦਿੱਤਾ ਹੈ ਕਿ ਇਸ ਲੋਕਤੰਤਰ ਦੇਸ਼ ਵਿੱਚ ਕਿਸੇ ਵੀ ਧਰਮ ਵਿੱਚ ਅਗਰ ਕੋਈ ਆਪਣਾ ਸਰਦਾ ਰਖਦਾ ਹੈ ਤਾ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਉਸ ਨੂੰ ਰੋਕੇ ਇਹ ਕਾਨੂੰਨ ਅਤੇ ਹਰ ਧਰਮ ਲਈ ਇੱਕ ਕਲਕ ਹੈ ਇਸ ਬਾਰੇ ਬਹੁਤ ਹੀ ਜਲਦੀ ਪ੍ਰਧਾਨਮੰਤਰੀ ਅਤੇ ਮੁਖਮੰਤਰੀ ਨੂੰ ਮਿਲਕੇ ਇਸ ਪਖਵਾਦ ਲਈ ਫਾੰਸੀ ਦੀ ਮੰਗ ਕੀਤੀ ਜਾਵੇਗੀ ਅਤੇ ਇਹਨਾਂ ਦੋਸ਼ੀਆ ਨੂੰ ਕਿਸੇ ਵੀ ਕਿਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨੇ ਕਿਹਾ ਕਿ ਇਸ ਭੈਣ ਦਾ ਇਲਾਜ ਅੰਕੁਰ ਨਰੂਲਾ mnistari ਅਤੇ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਕਰਵਾਏਗੀ। ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ

You May Also Like