ਲੋਕ ਸਭਾ ਚੋਣਾਂ ਦੌਰਾਨ ਮਜ੍ਹਬੀ ਸਿੱਖ ਭਾਈਚਾਰੇ ‘ਤੇ ਮਹਿਲਾਵਾਂ ਨੂੰ ਉਮੀਦਵਾਰ ਨਾ ਬਣਾ ਕੇ ਵਿਰੋਧੀ ਹੋਣ ਦਾ ਦਿੱਤਾ ਸਬੂਤ

ਆਪ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਵਾਅਦਾ ਵੀ ਖੋਖਲੇ ਹੋਏ ਸਾਬਿਤ,ਨਾ ਹੀ ਪੰਜਾਬ ਚੋਂ ਦਲਿਤ ਭਾਈਚਾਰੇ ਦਾ ਡਿਪਟੀ ਸੀ ਐਮ, ਨਾ ਮਹਿਲਾਵਾਂ ਨੂੰ 1000 ਰੁਪੈ, ਨਾ 2500 ਰੁਪਏ ਪੈਨਸ਼ਨ, ਨਾ ਹੀ ਚੋਣਾਂ ਦੌਰਾਨ ਔਰਤਾਂ ਨੁਮਾਇੰਦਗੀ ਦੇ ਕਾਬਿਲ ਸਮਝਿਆ – ਰੇਖਾ ਰਾਣੀ ਚੇਅਰਪਰਸਨ ਬਲਾਕ ਸੰਮਤੀ

ਅਰਨੀਵਾਲਾ 23 ਅਪ੍ਰੈਲ (ਪਰਦੀਪ ਸਿੰਘ/ਗੁਰਦਰਸ਼ਨ ਚੰਦ) – ਆਪ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਦੌਰਾਨ ਮਜੵਬੀ ਸਿੱਖ ਭਾਈਚਾਰੇ ‘ਤੇ ਮਹਿਲਾਵਾਂ ਨੂੰ ਅੱਖੋ ਪਰੋਖੇ ਕਰ ਕੇ ਉਮੀਦਵਾਰ ਨਹੀ ਬਣਾਇਆ ਗਿਆ। ਜਿਸ ਤੋਂ ਸਾਬਿਤ ਹੁੰਦਾ ਕਿ ਆਮ ਆਦਮੀ ਪਾਰਟੀ ਵੱਲੋਂ ਮਜ੍ਹਬੀ ਸਿੱਖ ਭਾਈਚਾਰੇ ਤੇ ਮਹਿਲਾਵਾਂ ਨੂੰ ਕੋਈ ਇਨਸਾਫ ਦੀ ਉਮੀਦ ਨਹੀ ਹੈ। ਪੂਰੇ ਪੰਜਾਬ ਦੇ ਮਜੵਬੀ ਸਿੱਖ ਤੇ ਵਾਲਮੀਕਿ ਭਾਈਚਾਰੇ ‘ਚ ਦਿਲੀਂ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਖਮਿਆਜਾ ਆਪ ਪਾਰਟੀ ਨੂੰ ਇਨ੍ਹਾਂ ਲੋਕ ਸਭਾ ਦੌਰਾਨ ਭੁਗਤਣਾ ਪਵੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੁਮਲੇ ਬਾਜੀਆਂ ਕਰਕੇ ਆਪਣੇ ਰਾਜਨੀਤਿਕ ਫਾਇਦੇ ਲਈ ਵਰਤਿਆ ਤੇ ਅੱਜ ਤੱਕ ਮਜੵਬੀ ਸਿੱਖ ਤੇ ਵਾਲਮੀਕਿ ਭਾਈਚਾਰਾ, ਮਜਦੂਰ ਵਰਗ ‘ਤੇ ਮਹਿਲਾਵਾਂ ਦੀ ਸਾਰ ਤੱਕ ਨਹੀ ਲਈ। ਉਲਟਾ ਆਪ ਸਰਕਾਰ ਵੱਲੋਂ ਆਪਣੇ ਫਰਮਾਨ ਜਾਰੀ ਕਰਵਾਉਣ ਲਈ ਐਸ.ਸੀ ਕਮਿਸ਼ਨ ਦੇ ਚੇਅਰਮੈਨ ਵੀ ਜਰਨਲ ਵਰਗ ਦਾ ਨਿਯੁਕਤ ਕੀਤਾ। ਜਿਸ ਤੋਂ ਇਹ ਕਲੀਅਰ ਸਾਬਿਤ ਹੋਇਆ ਕਿ ਦਲਿਤ ਭਾਈਚਾਰੇ ਨਾਲ ਹੋ ਰਹੀਆਂ ਇਨਸਾਫ ਦੀ ਇੰਨ੍ਹਾਂ ਤੋਂ ਕੋਈ ਉਮੀਦ ਨਹੀ ਤੇ ਉਲਟਾ ਐਸ.ਸੀ ਕਮਿਸ਼ਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੂਸਰਾ ਹਾਲਾਂਕਿ ਐਸ.ਸੀ ਕਮਿਸ਼ਨ ਮੈਂਬਰਾਂ ਦੀ ਗਿਣਤੀ ਆਬਾਦੀ ਦੇ ਮੁਤਾਬਿਕ ਵਧਣੀ ਚਾਹੀਦੀ ਸੀ, ਪਰ ਆਪ ਸਰਕਾਰ ਨੇ ਮੈਂਬਰਾਂ ਦੀ ਗਿਣਤੀ ਘੱਟ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਦ ਕਿ ਕਾਂਗਰਸ ਪਾਰਟੀ ਵੱਲੋਂ ਹਮੇਸਾਂ ਹੀ ਐਸ. ਸੀ.ਐਸ.ਟੀ ‘ਤੇ ਬੀ.ਸੀ ਭਾਈਚਾਰੇ ਨੂੰ ਪਹਿਲ ਦੇ ਆਧਾਰ ਅੱਗੇ ਖੜ੍ਹਾ ਕੀਤਾ ਹੈ ‘ਤੇ ਮਹਿਲਾਵਾਂ ਨੂੰ ਬਣਦੇ ਹੱਕ ਵੀ ਪਹਿਲ ਦੇ ਆਧਾਰ ਤੇ ਦਿੱਤੇ ਜਾਂਦੇ ਹਨ। 400 ਰੁਪੈ ਦਿਹਾੜੀ ਮਨਰੇਗਾ ਮਜਦੂਰ ਦੀ , 8500 ਰੁਪਏ ਪ੍ਰਤੀ ਮਹੀਨਾ ਹਰ ਔਰਤ ਨੂੰ ਘਰੇਲੂ ਰੋਸਈ ਖਰਚਾ, ਬੇਰੁਜ਼ਗਾਰ ਦਸ਼ਵੀ ਤੇ ਬਾਰਵੀਂ ਪਾਸ ਵਿਦਿਆਰਥੀਆਂ ਨੂੰ 2500 ਪ੍ਰਤੀ ਮਹੀਨਾ, ਗ੍ਰੈਜੂਏਟ ਵਿਦਿਆਰਥੀਆਂ ਨੂੰ ਐਪਰੈਂਟਸਿਪ ਮਾਣ ਭੱਤਾ 100000 ਪ੍ਰਤੀ ਸਾਲ ਦਿੱਤਾ ਜਾਵੇਗਾ। ਭਾਰਤ ਦੇ ਜਿਹੜੀਆਂ ਵੀ ਸਟੇਟਾਂ ਕਾਂਗਰਸ ਦੀ ਸਰਕਾਰ ਹੈ ਤੇਲਗੰਨਾ,ਹਿਮਾਚਲ ਤੇ ਕਰਨਾਟਕ ‘ਚ 500 ਰੁਪੈ ਰਸੋਈ ਗੈਸ ਸਿਲੰਡਰ , 50% ਔਰਤਾਂ ਲਈ ਰਾਖਵੇਂਕਰਨ ਲਾਗੂ ਕੀਤਾ ਗਿਆ ਹੈ। ਭਾਰਤ ਦੇ ਵਿੱਚ ਪੰਜਾਬ ਕਾਂਗਰਸ ਦੀ ਪਹਿਲੀ ਸਰਕਾਰ ਸੀ ਜਿਸ ਨੇ ਬੱਸ ਕਿਰਾਇਆ ਫਰੀ ਕਰਕੇ ਔਰਤਾਂ ਦੇ ਮਾਣ ਸਤਿਕਾਰ ਲਈ ਪਹਿਲ ਕਦਮੀ ਕੀਤੀ ਤੇ ਹੁਣ ਕਾਂਗਰਸ ਸਰਕਾਰ ਵਾਲੀਆਂ ਦੂਜੀਆਂ ਸਟੇਟਾਂ ‘ਚ ਵੀ ਲਾਗੂ ਕੀਤਾ ਜਾ ਰਿਹਾ।

ਕਾਂਗਰਸ ਪਾਰਟੀ ਵੱਲੋਂ ਹਮੇਸਾਂ ਹੀ ਦੇਸ਼ ਅਤੇ ਲੋਕ ਹਿੱਤ ਮੁੱਖ ਰੱਖ ਕੇ ਚੋਣ ਮੈਨੀਫੈਸਟੋ ਤਿਆਰ ਕੀਤਾ ਗਿਆ ਜੋ ਹਮੇਸ਼ਾ ਹੀ ਲੋਕ ਪੱਖੀ ਸਾਬਿਤ ਹੋਇਆ ਹੈ। ਆਪ ਪਾਰਟੀ ਵੱਲੋਂ ਮਹਿਲਾਵਾਂ ਨੂੰ ਪਿਛਲੀਆਂ ਚੋਣਾਂ ਦੌਰਾਨ ਕੀਤਾ ਵਾਅਦਾ ਵੀ ਖੋਖਲੇ ਸਾਬਿਤ ਹੋਏ, ਨਾ ਹੀ ਪੰਜਾਬ ‘ਚ ਦਲਿਤ ਭਾਈਚਾਰੇ ਦਾ ਡਿਪਟੀ ਸੀ ਐਮ,ਨਾ ਮਹਿਲਾਵਾਂ ਨੂੰ 1000 ਰੁਪੈ ਮਾਣ ਭੱਤਾ, ਨਾ 2500 ਰੁਪਏ ਪੈਨਸ਼ਨ, ਨਾ ਹੀ ਚੋਣਾਂ ਦੌਰਾਨ ਨੁਮਾਇੰਦਗੀ ਦੇ ਕਾਬਿਲ ਸਮਝਿਆ ਗਿਆ ਹੈ। ਪੰਜ ਮਿੰਟ ‘ਚ ਚੁਟਕੀ ਵਜਾ ਕੇ ਐਮ.ਐਸ.ਪੀ ਦੇਣ ਵਾਲੀ ਬੀਬਾ ਗਗਨਦੀਪ ਅਨਮੋਲ ਵੱਲੋਂ ਵੀ ਹੁਣ ਚੁਪੀ ਧਾਰੀ ਹੋਈ ਹੈ। ਉਨ੍ਹਾਂ ਵੱਲੋਂ ਕਿਉਂ ਨਹੀ ਮਹਿਲਾਵਾਂ ਦੇ ਹੱਕ ਦੀ ਆਵਾਜ ਉਠਾਈ ਜਾ ਰਹੀ ਸਿਰਫ ਆਪਣੇ ਸੁੱਖ-ਵਿਲਾਸ ‘ਚ ਮਸਤ ਹੋ ਕਿ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਭੁਲੇਖਾ ਵੀ ਹੁਣ ਮਜੵਬੀ ਸਿੱਖ ਵਾਲਮੀਕਿ ਭਾਈਚਾਰਾ ‘ਤੇ ਔਰਤਾਂ 13-0 ਦਾ ਸੁਪਨਾ 0-13 ਦੇ ਨਾਲ ਪੂਰਾ ਕਰਨਗੇ ਤੇ ਘਰ-ਘਰ ਜਾ ਆਪ ਪਾਰਟੀ ਦੇ ਬਰਖਿਲਾਫ਼ ਇਹੀ ਪ੍ਰਚਾਰ ਹੋਵੇਗਾ ਕਿ ਇਹ ਜੁਮਲੇਬਾਜੀ ਪਾਰਟੀ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਜੋਂ ਦਿਨ ਬ ਦਿਨ ਪੰਜਾਬ ਨੂੰ ਕਰਜਾਈ ਕਰਕੇ ਸਾਡੇ ਪੰਜਾਬ ਦੇ ਭਵਿੱਖ ਨੂੰ ਖਤਰੇ ‘ਚ ਪਾ ਕੇ ਲੁਟ ਰਹੇ ਹੈ।

You May Also Like