ਕਿਹਾ ਗੰਡਾ ਸਿੰਘ ਕਲੋਨੀ ਸੀਵਰੇਜ਼ ਸਮੱਸਿਆ ਕਾਰਨ ਸਭ ਤੋਂ ਵੱਧ ਪ੍ਰਭਾਵਿਤ
ਅੰਮ੍ਰਿਤਸਰ 28 ਅਗਸਤ (ਰਾਜੇਸ਼ ਡੈਨੀ) – ਵਿਧਾਨ ਸਭਾ ਦੱਖਣੀ ਦੀ ਵਾਰਡ ਨੰਬਰ 39 ਦੀ ਗੰਡਾ ਸਿੰਘ ਕਲੋਨੀ ਅਤੇ ਸ੍ਰੀ ਗੁਰੂ ਅਰਜਨ ਦੇਵ ਨਗਰ ਦਾ ਸੀਵਰੇਜ਼ ਪਿਛਲੇ 15 ਦਿਨਾਂ ਤੋਂ ਬਲੌਕ ਹੋਣ ਕਾਰਨ ਸੀਵਰੇਜ ਦਾ ਪਾਣੀ ਆਮ ਹੀ ਗਲੀਆਂ ਵਿੱਚ ਵੇਖਣ ਨੂੰ ਮਿਲਦਾ ਹੈ ਸੀਵਰੇਜ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਿਕਾਇਤ ਕਰਨ ਤੇ ਆਰਜੀ ਤੌਰ ਤੇ ਸੀਵਰੇਜ ਚਲਾਇਆ ਜਾਂਦਾ ਹੈ ਜੋ ਕਿ ਕੁਝ ਘੰਟਿਆਂ ਬਾਅਦ ਹੀ ਮੁੜ ਤੋਂ ਬਲੋਕ ਹੋ ਜਾਂਦਾ ਹੈ ਸੀਵਰੇਜ ਦੇ ਗੰਦੇ ਪਾਣੀ ਕਾਰਨ ਮੱਛਰ ਅਤੇ ਬਿਮਾਰੀਆਂ ਫੈਲਣ ਕਾਰਨ ਇਲਾਕਾ ਨਿਵਾਸੀ ਵਿਚ ਦਹਿਸ਼ਤ ਦਾ ਮਾਹੌਲ ਹੈ ਇਹ ਵਿਚਾਰ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ ਵਿਭਾਗ ਅੰਮ੍ਰਿਤਸਰ ਸ਼ਹਿਰੀ ਅਤੇ ਕੌਂਸਲਰ ਸਪੁੱਤਰ ਜਸਵਿੰਦਰ ਸਿੰਘ ਸ਼ੇਰ ਗਿੱਲ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਸ਼ੇਰਗਿੱਲ ਨੇ ਕਿਹਾ ਕਿ ਸੀਵਰੇਜ ਦੀ ਨਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਪੀਣ ਵਾਲਾ ਪਾਣੀ ਵੀ ਆਮ ਘਰਾਂ ਤੱਕ ਬਦਬੂਦਾਰ ਅਤੇ ਗੰਦਾ ਪਹੁੰਚ ਰਿਹਾ ਹੈ। ਜਿਸ ਸਬੰਧੀ ਵੀ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਜਾਣੂ ਕਰਵਾਇਆ ਗਿਆ ਸੀ ਪਰ ਸਬੰਧਤ ਅਧਿਕਾਰੀਆਂ ਵੱਲੋਂ ਬਾਰ ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਨ੍ਹਾਂ ਸਮੱਸਿਆਵਾਂ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਕਾਫੀ ਰੋਸ ਹੈ।
ਸ਼ੇਰਗਿੱਲ ਨੇ ਕਿਹਾ ਕਿ ਪਹਿਲਾਂ ਹਮੇਸ਼ਾ ਹੀ ਹਰ ਸਾਲ ਬਰਸਾਤੀ ਮੌਸਮ ਤੋਂ ਪਹਿਲਾਂ ਬਾਜ਼ਾਰਾਂ ਦੇ ਸੀਵਰੇਜ਼ ਦੇ ਮੇਨ ਹੋਲਾਂ ਵਿੱਚੋਂ ਮੈਨੂਅਲ ਗਾਰ ਕਢਵਾਈ ਜਾਂਦੀ ਸੀ ਅਤੇ ਮੇਨ ਸੀਵਰੇਜ ਪਾਇਪ ਸੁਪਰ ਸ਼ਕਰ ਮਸ਼ੀਨਾ ਰਾਹੀਂ ਸਾਫ਼ ਕਰਵਾਈ ਜਾਂਦੀ ਰਹੀ ਹੈ। ਪਰ ਇਸ ਵਾਰ ਵਾਰਡ ਨੰਬਰ 39 ਦੀਆਂ ਵੱਖ-ਵੱਖ ਕਲੋਨੀਆਂ ਵਿੱਚੋਂ ਨਾ ਤਾਂ ਮੈਨੂਅਲ ਗਾਰ ਕੱਢਵਾਈ ਗਈ ਹੈ ਅਤੇ ਨਾ ਹੀ ਸੁਪਰ ਸ਼ੱਕਰ ਮਸ਼ੀਨਾਂ ਰਾਹੀਂ ਸੀਵਰੇਜ ਦੀ ਸਫਾਈ ਕਰਵਾਈ ਗਈ ਹੈ। ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਬਲੋਕ ਸੀਵਰੇਜ਼ ਦੀ ਸਮੱਸਿਆ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੇਰਗਿੱਲ ਨੇ ਕਿਹਾ ਕਿ ਅਗਰ ਦੋ ਦਿਨਾਂ ਦੇ ਅੰਦਰ ਅੰਦਰ ਸੀਵਰੇਜ ਬਲੋਕ ਦੀ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਰਾਹਤ ਨਾ ਦਵਾਈ ਗਈ ਤਾਂ ਮਜਬੂਰਨ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਵਿਰੋਧ ਕਰਨ ਲਈ ਮਜਬੂਰ ਹੋਣਾ ਪਵੇਗਾ।