ਵਾਰਡ 42 ਦੇ ਦੁਰਗਾ ਨਗਰ ‘ਚ ਲਗਾਇਆ ਗਿਆ ਸੁਵਿਧਾ ਕੈਂਪ

ਲੁਧਿਆਣਾ, 25 ਅਗਸਤ (ਹਰਮਿੰਦਰ ਮੱਕੜ) – ਨਗਰ ਨਿਗਮ ਅਧੀਨ ਆਉਂਦੇ ਵਾਰਡ ਨੰਬਰ 42 ‘ਚ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਦੁਰਗਾ ਨਗਰ ਵਿਖੇ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਇੱਕ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਸਿਆਣ ਦੀ ਅਗਵਾਈ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਆਧਾਰ ਕਾਰਡ, ਪੈੱਨ ਕਾਰਡ, ਬੈਂਕ ‘ਚ ਖਾਤੇ ਖੋਲ੍ਹਣ, ਵੋਟਰ ਕਾਰਡ ਬਣਾਏ ਗਏ। ਸੁਵਿਧਾ ਕੈਂਪ ਦੌਰਾਨ ਬਲਵਿੰਦਰ ਸਿੰਘ ਸਿਆਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ, ਤੇ ਲੋਕਾਂ ਦੀ ਸਰਕਾਰ ਵਿੱਚ ਆਮ ਲੋਕ ਸਰਾਕਰੀ ਦਫਤਰਾਂ ਵਿੱਚ ਖੱਜਲ ਖੁਆਰ ਨਾ ਹੋਣ ਇਸ ਲਈ ਇੱਕ ਛੱਤ ਦੇ ਥੱਲੇ ਹੀ ਸਾਰੇ ਕੰਮ ਕਰਵਾਉਣ ਦਾ ਬੀੜਾ ਚੁੱਕਿਆ ਹੈ, ਉਸੇ ਉਦੇਸ਼ ਦੇ ਤਹਿਤ ਸੁਵਿਧਾ ਕੈਂਪ ਲਗਾਇਆ ਗਿਆ ਹੈ। ਕੈਂਪ ਦੌਰਾਨ ਆਧਾਰ ਕਾਰਡ, ਪੈੱਨ ਕਾਰਡ, ਬੈਂਕ ‘ਚ ਖਾਤੇ ਖੋਲ੍ਹਣ, ਵੋਟਰ ਕਾਰਡ ਬਣਾਏ ਗਏ। ਕੈਂਪ ‘ਚ ਕਰੀਬ ਇੱਕ ਸੋ ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਮੌਕੇ ਵਾਰਡ ਨੰਬਰ 41 ਤੋਂ ਹਰਜੀਤ ਸਿੰਘ ਹੈਰੀ, ਹਰਪ੍ਰੀਤ ਸਿੰਘ, ਰਮਨ ਕੁਮਾਰ, ਸਰਬਜੀਤ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ ਸਿਆਣ, ਜਗਜੀਤ ਸਿੰਘ, ਲੱਕੀ ਸੋਹਲ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਬੱਗਾ, ਮਨਜੀਤ ਸਿੰਘ ਨੀਟਾ, ਪਰਮਿੰਦਰ ਸਿੰਘ, ਸੰਤੋਖ ਸਿੰਘ ਬਿਰਦੀ, ਰਾਜਿੰਦਰ ਸਿੰਘ ਖੁਰਮਾ ਆਦਿ ਹਾਜ਼ਰ ਸਨ।

You May Also Like