ਅੰਮ੍ਰਿਤਸਰ, 21 ਮਾਰਚ (ਐੱਸ.ਪੀ.ਐਨ ਬਿਊਰੋ) – ਹਲਕਾ ਦੱਖਣੀ ਅਧੀਨ ਆਉਂਦੀ ਪੁਰਾਣੀ ਵਾਰਡ ਨੰਬਰ 65 ਨੰਬਰ ਦੇ ਕੌਂਸਲਰ ਬੀਬੀ ਭੋਲੀ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਐਮ ਐਲ ਏ ਵਲੋ ਓਹਨਾ ਦੀ ਵਾਰਡ ਦੇ ਵਿੱਚ ਗਿਲਵਾਲੀ ਗੇਟ ਤੋਂ ਮਾਈ ਜੀਵਾ ਦੀ ਕਬਰ ਅਤੇ ਰੇਲਵੇ ਲਾਈਨਾਂ ਤਕ ਇੰਟਰਲਾਕ ਟਾਇਲਾ ਲਈ 50 ਲੱਖ ਰੁਪਏ ਪਾਸ ਹੋਏ ਸਨ ਪ੍ਰੰਤੂ ਓਹ 50 ਲੱਖ ਰੁਪਏ ਕਿਸੇ ਵੀ ਵਿਕਾਸ ਕਾਰਜ ਵਿੱਚ ਨਹੀਂ ਲਗਾਏ ਗਏ ਬੀਬੀ ਭੋਲੀ ਨੇ ਦੱਸਿਆ ਕਿ ਪਿਛਲੇ 2 ਸਾਲ ਤੋ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਪ੍ਰੰਤੂ ਕੋਈ ਵੀ ਵਿਕਾਸ ਕਾਰਜ ਨਜਰ ਨਹੀਂ ਆ ਰਿਹਾ।
ਇਹ ਵੀ ਖਬਰ ਪੜੋ : ਰਾਜ ਬਹਾਦੁਰ ਚੌਹਾਨ ਰਾਸ਼ਟਰੀ ਕਾਂਗਰਸ ਓ.ਬੀ.ਸੀ ਵਿਭਾਗ ਦੇ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ
ਜਦੋਂ ਇਸ ਸੰਬਧੀ ਜੇ ਈ ਕਮਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਰਚ ਵਾਲੀ ਗਲੀ ਵਿਚ ਵਿਕਾਸ ਕਾਰਜ ਹੋਇਆ ਹੈ ਅਤੇ ਇਸ ਬਾਰੇ ਤੁਸੀ ਮੌਜੂਦਾ ਹਲਕਾ ਵਿਧਾਇਕ ਸ੍ਰ ਇੰਦਰਬੀਰ ਸਿੰਘ ਨਿੱਜਰ ਜੀ ਦੇ ਪੀ ਏ ਨਵਨੀਤ ਸ਼ਰਮਾ ਨੂੰ ਸਾਰੀ ਜਾਣਕਾਰੀ ਹੈ ਤੁਸੀ ਓਹਨਾ ਨਾਲ ਗੱਲ ਕਰ ਸਕਦੇ ਹੋ।
ਜਦੋਂ ਇਸ ਬਾਰੇ ਪੀ ਏ ਨਵਨੀਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਬੀਬੀ ਭੋਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਕੋਲੋ ਇਸ ਇਲਾਕੇ ਦੇ ਵਿਕਾਸ ਕਾਰਜ ਲਈ 50 ਲੱਖ ਰੁਪਏ ਦੀ ਮੁੜ ਤੋਂ ਵਿਜ਼ੀਲੈਂਸ ਵਿਭਾਗ ਦੁਆਰਾ ਜਾਂਚ ਦੀ ਮੰਗ ਕੀਤੀ ਹੈ।