ਅੰਮ੍ਰਿਤਸਰ, 23 ਅਗਸਤ (ਰਾਜੇਸ਼ ਡੈਨੀ) – ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸਵੱਛ ਵਾਤਾਵਰਣ ਤੇ ਹਰਿਆਵਲ ਭਰਪੂਰ ਬਣਾਉਣ ਲਈ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਹਲਕਾ ਕੇਂਦਰੀ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਹਾਥੀ ਗੇਟ ਦੇ ਬਾਹਰਵਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਡਾ: ਗੁਪਤਾ ਨੇ ਕਿਹਾ ਕਿ ਵਾਤਾਵਰਣ ਸਵੱਛ ਰੱਖਣ ਲਈ ਹਰ ਮਨੁੱਖ ਨੂੰ ਇਕ ਪੌਦਾ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਆਲਾ ਦੁਆਲਾ ਹਰਿਆਵਾਲ ਭਰਪੂਰ ਹੋਵੇਗਾ ਤਾਂ ਅਸੀਂ ਬਿਮਾਰੀਆਂ ਤੋਂ ਵੀ ਮੁਕਤ ਹੋਵਾਂਗੇ। ਉਨ੍ਹਾਂ ਕਿਹਾ ਕਿ ਪਾਰਕਾਂ ਦਾ ਸੁੰਦਰੀਕਰਨ ਕਰਨ ਲਈ ਮਨਮੋਹਕ ਫੁੱਲ, ਬੂਟੇ ਅਤੇ ਝੂਲੇ ਵੀ ਲਗਾਏ ਜਾ ਰਹੇ ਹਨ ਜਿਥੇ ਹਰ ਵਿਅਕਤੀ ਸੈਰ ਅਤੇ ਕਸਰਤ ਕਰਕੇ ਆਪਣੀ ਸਿਹਤ ਨੂੰ ਤੁੰਦਰੁਸਤ ਰੱਖ ਸਕੇਗਾ। aਇਸ ਮੌਕੇ ਸ੍ਰੀ ਰਜਿੰਦਰ, ਸ੍ਰੀ ਰਿਸ਼ੀ ਕਪੂਰ, ਦੀਪਕ ਚੱਢਾ, ਮਨਦੀਪ ਸਿੰਘ ਮੌਂਗਾ, ਸੁਦੇਸ਼ ਕੁਮਾਰ, ਸੁਰਜੀਤ ਕੁਮਾਰ ਅਤੇ ਇਲਾਕਾ ਵਾਸੀ ਹਾਜਰ ਸਨ।
ਵਿਧਾਇਕ ਡਾ: ਅਜੇ ਗੁਪਤਾ ਨੇ ਹਾਥੀ ਗੇਟ ਦੇ ਬਾਹਰਵਾਰ ਪੌਦੇ ਲਗਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ
