ਵਿਧਾਇਕ ਦਹੀਆ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਧਾਨਾਂ ਨੇ ਤੀਰਥ ਯਾਤਰਾ ਬੱਸ ਨੂੰ ਦਿੱਤੀ ਹਰੀ ਝੰਡੀ

ਮਮਦੋਟ, 16 ਜਨਵਰੀ (ਸੰਦੀਪ ਕੁਮਾਰ ਸੋਨੀ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਦੀ ਦਿਸ਼ਾ ਨਿਰਦੇਸ਼ ਹੇਠ ਮਮਦੋਟ ਦਾਣਾ ਮੰਡੀ ਤੋਂ ਆਪ ਦੇ ਸੀਨੀਅਰ ਆਗੂਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਵਾਲੀ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਦਿੱਤੀ।

ਇਹ ਵੀ ਖਬਰ ਪੜੋ : ਫਗਵਾੜਾ: ਗੁਰਦੁਆਰਾ ਸਾਹਿਬ ਚ ਬੇਅਦਬੀ ਦੇ ਸ਼ੱਕ ‘ਚ ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ

ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਓ ਕੇ, ਬਲਰਾਜ ਸਿੰਘ ਸੰਧੂ ਬਲਾਕ ਪ੍ਰਭਾਰੀ ਫਿਰੋਜ਼ਪੁਰ, ਦਲਜੀਤ ਸਿੰਘ ਬਾਬਾ ਵਾਈਸ ਪ੍ਰਧਾਨ ਨਗਰ ਪੰਚਾਇਤ ਮਮਦੋਟ , ਡਾਕਟਰ ਰੇਖਾ ਭੱਟੀ, ਮਮਦੋਟ ਦਾਣਾ ਮੰਡੀ ਸੈਕਟਰੀ ਬਿਕਰਮਜੀਤ ਸਿੰਘ, ਗੁਰਨਾਮ ਸਿੰਘ ਹਜਾਰਾ ਬਲਾਕ ਪ੍ਰਧਾਨ, ਡਾਕਟਰ ਸੋਨੂ ਸੇਠੀ ਐਮ ਸੀ , ਸੰਦੀਪ ਕੁਮਾਰ ਸੋਨੀ, ਬਲਵੀਰ ਸਿੰਘ ਫੱਤੇ ਵਾਲਾ ਬਲਾਕ ਪ੍ਰਧਾਨ , ਬਗੀਚਾ ਸਿੰਘ ਕਾਲੂ ਅਰਾਈਂ, ਸੰਜੀਵ ਧਵਨ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਲੱਡੂ, ਡਾਕਟਰ ਦਲਜੀਤ ਸਿੰਘ ਜੋਸਨ ਰਹੀਮੇ ਕੇ ,ਅਵਤਾਰ ਸਿੰਘ ਕਾਲਾ ਟਿੱਬਾ, ਰਜਵੰਤ ਸਿੰਘ ਸੋਢੀ ਹਾਜਰ ਸਨ।

You May Also Like