ਵਿਸ਼ਵ ਗਲਕੋਮਾਂ ਹਫਤੇ ਸੰਬਧੀ ਜਿਲਾ੍ ਪੱਧਰੀ ਵਰਕਸ਼ਾਪ ਦਾ ਕੀਤਾ ਆਯੋਜਨ

ਅੰਮ੍ਰਿਤਸਰ 14 ਮਾਰਚ (ਹਰਪਾਲ ਸਿੰਘ) – ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ ਸਿੱਧੂ ਜੀ ਵਲੋਂ ਵਿਸ਼ਵ ਗਲਕੋਮਾਂ ਹਫਤੇ ਸੰਬਧੀ ਦਫਤਰ ਸਿਵਲ ਸਰਜਨ ਵਿਖੇ ਇਕ ਜਿਲਾ੍ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆਂ। ਇਸ ਮੌਕੇ ਤੇ ਡਾ ਕਮਲਪਾਲ ਸਿੱਧੂ ਨੇ ਦੱਸਿਆ ਕਿ ਕਾਲਾ ਮੋਤੀਆ ਦੇਸ਼ ਭਰ ਵਿਚ ਸਥਾਈ ਨੇਤਰਹੀਣਤਾਂ ਦੇ ਮੁੱਖ ਕਾਰਣਾਂ ਵਿਚੋਂ ਸੱਭ ਤੋਂ ਅਹਿਮ ਕਾਰਣ ਹੈ। ਜੇਕਰ ਇਸਦਾ ਸਮੇਂ ਸਿਰ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸੇ ਲਈ ਪੂਰੇ ਵਿਸਵ ਭਰ ਵਿਚ ਮਿਤੀ 10 ਮਾਰਚ ਤੋਂ ਲੈਕੇ 16 ਮਾਰਚ ਤੱਕ ਇਹ ਹਫਤਾ ਮਨਾਇਆ ਜਾਂਦਾ ਹੈ ਤਾਂ ਜੋ ਇਸਦੇ ਕੇਸਾਂ ਦੀ ਜਲਦ ਪਹਿਚਾਣ ਕਰਕੇ ਸੰਭਵ ਇਲਾਜ ਕੀਤਾ ਜਾ ਸਕੇ। ਇਸ ਹਫਤੇ ਦੌਰਾਣ ਜਿਲੇ੍ ਭਰ ਵਿੱਚ ਲੋਕਾਂ ਨੂੰ ਕਾਲੇ ਮੋਤੀਏ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦਾ ਚੈਕ-ਅੱਪ ਕੀਤਾ ਜਾਵੇਗਾ।

ਇਸ ਅਵਸਰ ਤੇ ਡਾ ਨਵਨੀਤ ਸਿੰਘ ਨੇ ਕਿਹਾ ਕਿ ਗਲਕੋਮਾਂ ਦੇ ਆਮ ਲੱਛਣ ਅਸਾਧਰਣ ਸਿਰ ਦਰਦ ਜਾਂ ਅੱਖਾਂ ਵਿਚ ਦਰਦ ਰਹਿਣਾਂ, ਪੜ੍ਹਣ ਵਾਲੇ ਚਸ਼ਮਿਆਂ ਦਾ ਵਾਰ-ਵਾਰ ਨੰਬਰ ਬਲਣ ਜਾਣਾਂ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਿਖਾਈ ਦੇਣੇ, ਅੱਖਾਂ ਵਿਚ ਦਰਦ ਤੇ ਲਾਲੀ ਨਾਲ ਦ੍ਰਿਸ਼ਟੀ ਘੱਟ ਹੋ ਜਾਣਾਂ ਅਤੇ ਦ੍ਰਿਸ਼ਟੀ ਦਾ ਘੇਰਾ ਸੀਮਿਤ ਹੋ ਜਾਣਾਂ ਆਦੀ ਹੈ। ਇਸਤੋਂ ਇਲਾਵਾ ਡਾਇਬਟੀਜ, ਹਾਈਪਰਟੇਂਸ਼ਨ, ਦਮਾਂ, ਚਮੜੀ ਦੇ ਰੋਗੀ ਅਤੇ ਐਲਰਜੀ ਦੇ ਮਰੀਜਾਂ ਨੂੰ ਗਲਕੋਮਾਂ ਦਾ ਖਤਰਾ ਵਧੇਰੇ ਹੋ ਸਕਦਾ ਹੈ। ਇਸ ਲਈ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਆਪਣੀ ਜਾਂਚ ਅਤੇ ਮੁਫਤ ਇਲਾਜ ਕਰਵਾਉਣਾਂ ਚਾਹੀਦਾ ਹੈ।ਇਸ ਅਵਸਰ ਤੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਸੀਨੀਅਰ ਮੈਡੀਕਲ ਅਫਸਰ ਡਾ ਕੰਵਲਜੀਤ ਸਿੰਘ, ਡਾ ਅਮਨਦੀਪ ਸਿੰਘ, ਜਿਲਾ੍ ਐਮ.ਈ.ਆਈ.ਆਈ.ਓ. ਅਮਰਦੀਪ ਸਿੰਘ, ਅਤੇ ਸਮੂਹ ਸਟਾਫ ਹਾਜਰ ਸਨ।

You May Also Like