ਅੰਮ੍ਰਿਤਸਰ 3 ਮਈ (ਐੱਸ.ਪੀ.ਐਨ ਬਿਊਰੋ) – ਟੀਕਾਕਰਨ ਮੁਹਿੰਮ ਦੀ 50ਵੀ ਵਰ੍ਹੇਗੰਡ ਮੋਕੇ 24 ਅਪ੍ਰੈਲ ਤੋ 30 ਅਪ੍ਰੈਲ 204 ਤੱਕ ਜਿਲ੍ਹੇ ਭਰ ਵਿੱਚ “ਵਿਸ਼ਵ ਟੀਕਾਕਰਨ ਹਫਤਾ” ਮਨਾਇਆ ਗਿਆ। ਜਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਜੀ ਦੀ ਦੇਖ ਰੇਖ ਵਿੰਚ ਕੀਤੀ ਗਈ ਇਸ ਮੁਹਿੰਮ ਦੋਰਾਨ ਜਿਲ੍ਹੇ ਭਰ ਵਿੱਚ ਵੱਖ—ਵੱਖ ਥਾਈ ਵਿਸੇ਼ਸ਼ ਟੀਕਾਕਰਨ ਸ਼ੈਸ਼ਨ ਲਗਾਏ ਗਏ ਅਤੇ ਨਾਲ ਹੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ,ਮਨਾਏ ਗਏ ਇਸ ਟੀਕਾਕਰਨ ਹਫਤੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਵਰਿੰਦਰਪਾਲ ਕੋਰ ਨੇ ਦੱਸਿਆਂ ਕਿ ਟੀਕਾਕਰਨ ਪ੍ਰੋਗਰਾਮ ਇੱਕ ਮਜਬੂਤ ਬੁਨਿਆਦ ਦੇ ਰੂਪ ਵਿੱਚ ਉੱਭਰਿਆਂ ਹੈ, ਜ਼ੋ ਕਿ ਮਾਰੂ ਬਿਮਾਰੀਆਂ ਨੂੰ ਫੈਲਣ ਤੋ ਰੋਕਦਾ ਹੈ।
ਇਹ ਵੀ ਖਬਰ ਪੜੋ : — CI ਅੰਮ੍ਰਿਤਸਰ ਨੇ 4 ਕਿਲੋ ਆਈਸ ਡਰੱਗ ਅਤੇ 1 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਇਸ ਨੂੰ ਮੁੱਖ ਰੱਖਦਿਆਂ ਹੀ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਵਿੱਢੀ ਗਈ ਸੀ ਤਾਂ ਕਿ ਜ਼ੋ ਬੱਚੇ ਕਿਸੇ ਕਾਰਨ ਕਰਕੇ ਟੀਕਾਕਰਨ ਸਾਰਣੀ ਮੁਤਾਬਿਕ ਕਿਸੇ ਟੀਕੇ ਤੋ ਵਾਝੇ ਰਹਿ ਗਏ ਹੋਣ, ਉਹ ਆਪਣਾ ਟੀਕਾਕਰਨ ਪੂਰਾ ਕਰਵਾ ਸਕਣ ਡਾ. ਵਰਿੰਦਰਪਾਲ ਕੌਰ ਨੇ ਦੱਸਿਆਂ ਕਿ ਇਸ ਪੂਰੇ ਹਫਤੇ ਦੋਰਾਨ 407 ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ ਸਨ , ਇਹਨਾ ਕੈਪਾ ਵਿੱਚ ਵਿੱਚ 5372 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਇਹ ਵੀ ਖਬਰ ਪੜੋ : — ਡਾ ਸੰਜੀਵ ਕੁਮਾਰ ਕੋਹਲੀ ਵਲੋਂ ਸਿਵਲ ਸਰਜਨ ਤਰਨਤਾਰਨ ਵਜੋਂ ਸੰਭਾਲਿਆ ਅਹੁਦਾ
ਜਿਲ੍ਹੇ ਅੰਦਰ ਪੈਦੇ ਖਾਸ ਤੋਰ ਤੇ ਸ਼ਹਿਰੀ ਅਤੇ ਪ੍ਰਵਾਸੀ ਵੱਲੋ ਵਾਲੇ ਹੋਰ ਇਲਾਕੇ ਜਿਵੇ ਸਲੱਮ ਏਰੀਆਂ, ਝੁੱਗੀਆਂ , ਝੋਪੜੀਆਂ , ਭੱਠਿਆਂ , ਪਥੇਰਾ, ਗੁਜਰਾਂ, ਦੇ ਡੇਰੇ ਤੇ ਹੋਰ ਅਪਾਹੁੰਚ ਇਲਾਕਿਆਂ ਵਿੱਚ ਇਹ ਕੈਪ ਲਗਾਏ ਗਏ ਸਨ । ਉਨਾਂ ਕਿਹਾ ਕਿ ਹਿਸ ਪੂਰੇ ਹਫਤੇ ਦੋਰਾਨ ਸਲੱਮ ਏਰੀਏ ਦੀਆਂ ਮਾਵਾਂ ਨੂੰ ਜਾਗਰੂਕ ਕਰਦਿਆ ਉਨਾਂ ਨੂੰ ਆਪਣੇ ਬੱਚਿਆਂ ਮਾਰੂ ਬੀਮਾਰੀਆ ਤੋ ਬਚਾਉਣ ਲਈ ਟੀਕਾਕਰਨ ਕਰਵਾਉਣ ਲਈ ਕਿਹਾ ਗਿਆ