ਵਿਸ਼ਵ ਟੀ.ਬੀ. ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਦਾ ਕੀਤਾ ਆਯੋਜਨ

ਅੰਮ੍ਰਿਤਸਰ, 26 ਮਾਰਚ (ਹਰਪਾਲ ਸਿੰਘ) – ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸਿਵਲ ਹਸਪਤਾਲ ਵਿਖੇ ਵਿਸ਼ਵ ਟੀ.ਬੀ. ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਮਦਨ ਮੋਹਨ ਵਲੋਂ ਕਿਹਾ ਕਿ ਟਿਉਬਰ-ਕਯਲੋੁਸਿਸ(ਟੀ.ਬੀ.) ਮਾਈਕ੍ਰੋ-ਬੈਕਟੀਰੀਆ ਤੋਂ ਹੋਣ ਵਾਲੀ ਭਿਆਨਕ ਬੀਮਾਰੀ ਹੈ ਜੋ ਕਿ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ, ਪਰ ਜਿਆਦਾ ਤੌਰ ਤੇ ਇਹ ਫੇਫੜਿਆਂ ਵਿਚ ਆਮ ਪਾਈ ਜਾਂਦੀ ਹੈ। ਇਸ ਬੀਮਾਰੀ ਨੂੰ ਫੈਲਾਉਣ ਵਾਲੇ ਬੈਕਟੀਰੀਆ ਦੀ ਖੋਜ 24 ਮਾਰਚ 1882 ਨੂੰ ਸਰ ਰਾਬਰਟ ਕਾਕ ਨੇ ਕੀਤੀ ਸੀ। ਇਸੇ ਲਈ ਹਰ ਸਾਲ 24 ਮਾਰਚ ਨੂੰ ਵਿਸ਼ਵ ਟੀ.ਬੀ. ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਭਾਰਤ ਸਰਕਾਰ ਵਲੋਂ ਸਨ 2025 ਤੱਕ ਟੀ.ਬੀ. ਦੇ ਖਾਤਮੇ ਲਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਸਵਰਨ ਜੀਤ ਧਵਨ ਨੇ ਕਿਹਾ ਕਿ ਇਸ ਬੀਮਾਰੀ ਦੇ ਮੁੱਖ ਲੱਛਣ 3 ਹਫਤਿਆਂ ਤੋਂ ਵੱਧ ਪੁਰਾਣੀ ਖਾਂਸੀ, ਸਵੇਰੇ-ਸ਼ਾਮ ਬੁਖਾਰ ਹੋ ਜਾਣਾਂ, ਭੱਖ ਘੱਟ ਲੱਗਣਾਂ, ਖੰਘ ਨਾਲ ਬਲਗਮ ਅਤੇ ਖੂਨ ਆਉਣਾਂ ਆਦਿ ਹੈ।ਇਸ ਲਈ ਜੇਕਰ ਕੋਈ ਵੀ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਆਪਣਾਂ ਮੁਫਤ ਟੈਸਟ ਅਤੇ ਇਲਾਜ ਕਰਵਾਉਣਾਂ ਚਾਹੀਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਸਾਵਧਾਨੀਆਂ ਜਿਵੇਂ ਖਾਂਸੀ ਜਾਂ ਛਿਕ ਕਰਨ ਸਮੇਂ ਮੂੰਹ ਤੇ ਰੁਮਾਲ ਰੱਖਣਾਂ, ਖੁੱਲੇ ਵਿਚ ਨਾਂ ਖੁੱਕਣਾਂ, ਪੌਸ਼ਟਿਕ ਭੋਜਨ ਖਾਣਾਂ, ਬੀੜੀ-ਸਿਗਟਰ ਦਾ ਪ੍ਰਹੇਜ ਕਰਨਾਂ, ਦਵਾਈ ਦਾ ਕੋਰਸ ਪੂਰਾ ਕਰਨਾਂ, ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਣਾਂ ਅਤੇ ਕਸਰਤ ਕਰਨਾਂ ਆਦਿ ਨਾਲ ਅਸੀਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਇਸ ਬੀਮਾਰੀ ਤੋਂ ਸੁੱਰਖਿਅਤ ਰੱਖ ਸਕਦੇ ਹਾਂ।

ਇਸ ਮੌਕੇ ਤੇ ਜਿਲਾ੍ ਟੀ.ਬੀ. ਅਫਸਰ ਡਾ ਵਿਜੇ ਗੋਤਵਾਲ ਨੇ ਕਿਹਾ ਟੀ.ਬੀ. ਤੋਂ ਸੁਰੱਖਿਆ ਲਈ ਨਵਜਾਤ ਬੱਚਿਆਂ ਲਈ ਬੀ.ਸੀ.ਜੀ. ਦਾ ਟੀਕਾ ਜਨਮ ਸਮੇਂ ਲਗਾਇਆ ਜਾਂਦਾ ਹੈ ਅਤੇ ਹੁਣ ਇਸ ਪਰੋਗਰਾਮ ਤਹਿਤ ਆਮ ਜਨਤਾ ਲਈ ਵੀ ਐਮ.ਟੀ.ਬੀ.ਵੈਕ. ਨਾਮਕ ਵੈਕਸਿਨ ਦੀ ਸ਼ੁਰੂਆਤ ਜਲਦ ਕੀਤੀ ਜਾ ਰਹੀ ਹੈ। ਇਸ ਅਵਸਰ ਤੇ ਆਜਾਦ ਭਗਤ ਸਿੰਘ ਫਾਂਓਡੇਸ਼ਨ ਵਲੋਂ ਇਕ ਨੱਕੜ ਨਾਟਕ ਰਾਹੀ ਟੀ.ਬੀ.ਬੀਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਕੋਆਰਡੀਨੇਟਰ ਦਵਿੰਦਰ ਸਿੰਘ, ਟੀ.ਬੀ. ਐਲਟਰ ਵਲੋਂ ਦੀਪਕ ਸ਼ਰਮਾਂ, ਇੰਡੀਅਨ ਰੈਕ ਕਰਾਸ ਵਲੋਂ ਰਜਿੰਦਰ ਸਿੰਘ, ਅੰਜੂ ਬਾਲਾ, ਬਲਜੀਤ ਸਿੰਘ, ਦੀਪਕ ਕੁਮਾਰ, ਕਪਿਲ ਗੁਲਾਟੀ, ਰਜੇਸ਼ ਕੁਮਾਰ, ਜਸਪਾਲ ਸਿੰਘ, ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

You May Also Like