ਅੰਮ੍ਰਿਤਸਰ, 31 ਮਾਰਚ (ਐੱਸ.ਪੀ.ਐਨ ਬਿਊਰੋ) – ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਤੇ ਅਣਥੱਕ ਮੇਹਨਤ ਦਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਏਅਰਪੋਰਟ ਨਾਂਦੇੜ ਵਿਖੇ ਸਟਾਰ ਏਅਰ ਦੀ ਪਹਿਲੀ ਫਲਾਈਟ ਪੁੱਜਣ ‘ਤੇ ਸ੍ਰੀ ਹਜੂਰ ਸਾਹਿਬ ਦੀਆਂ ਮਾਣਮੱਤੀਆਂ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਸਟਾਰ ਏਅਰ ਦੀ ਇਹ ਹਵਾਈ ਸੇਵਾ ਆਦਮਪੁਰ ਜਲੰਧਰ ਤੋਂ ਵਾਇਆ ਹਿੱਡਨ ਗਾਜੀਆਬਾਦ ਹੁੰਦੀ ਹੋਈ ਸ਼ਾਮ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਪੁੱਜੀ।
ਇਹ ਵੀ ਖਬਰ ਪੜੋ : — AAP-ਕਾਂਗਰਸ ਨੂੰ ਵੱਡਾ ਝਟਕਾ, ਜਲੰਧਰ ਦੇ ਦਰਜਨ ਤੋਂ ਵੱਧ ਕੌਂਸਲਰ BJP ‘ਚ ਹੋਏ ਸ਼ਾਮਲ
ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ ਜੀ, ਸ੍ਰ: ਜਸਵੰਤ ਸਿੰਘ ਜੀ ਬੌਬੀ ਦਿੱਲੀ ਤੋਂ ਇਲਾਵਾ ਜਾਣੇ ਪਹਿਚਾਣੇ ਉਦਯੋਗਪਤੀਆਂ ਤੋਂ ਇਲਾਵਾ ਮੀਡੀਆ ਨਾਲ ਸੰਬੰਧਤ ਵੱਖ ਵੱਖ ਪ੍ਰਸਿੱਧ ਸਖਸ਼ੀਅਤਾਂ ਤੇ ਸੰਗਤਾਂ ਸ਼ਾਮਿਲ ਹਨ ਇਸ ਉਡਾਨ ਦਾ ਰੂਟ ਆਦਮਪੁਰ-ਹਿੱਡਨ ਗਾਜੀਆਬਾਦ-ਸ੍ਰੀ ਹਜੂਰ ਸਾਹਿਬ ਨਾਦੇੜ- ਬੰਗਲੌਰ ਹੋਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ‘ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰਸੇਵਾ ਵਾਲੇ, ਸਟਾਰ ਏਅਰ ਦੇ ਪ੍ਰਮੁੱਖ ਅਧਿਕਾਰੀ ਸ੍ਰ: ਸਿਮਰਨ ਸਿੰਘ ਟਿਵਾਣਾ ਸੀ.ਓ., ਸ੍ਰੀ ਬੁਪਾਨਾ ਜੀ, ਸ੍ਰੀ ਜੱਸ ਸੰਧੂ, ਸ੍ਰੀ ਸੰਦੀਪ ਜੀ, ਸ੍ਰ: ਇੰਦਰਪਾਲ ਸਿੰਘ ਸ਼ਿਲੇਦਾਰ, ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸ੍ਰ: ਰਾਜਦਵਿੰਦਰ ਸਿੰਘ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ ਜਾਣਕਾਰੀ ਦਿੰਦਿਆਂ ਰਾਜਦਵਿੰਦਰ ਸਿੰਘ ਸੁਪਰਡੈਂਟ ਗੁਰਦਆਰਾ ਸੱਚਖੰਡ ਬੋਰਡ ਨੇ ਦੱਸਿਆ ਕਿ ਏਅਰਪੋਰਟ ਤੇ ਪੁਜੀਆਂ ਸਖਸ਼ੀਅਤਾਂ ਦਾ ਗੁਲਾਬ ਦੇ ਫੁੱਲਾਂ ਨਾਲ ਪਿਆਰ ਸਹਿਤ ਸਵਾਗਤ ਕੀਤਾ ਗਿਆ।
ਬੈਂਡ ਪਾਰਟੀ ਵਲੋਂ ਪਿਆਰੀਆਂ ਧੁਨਾਂ ਨਾਲ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਰਸਤੇ ਵਿੱਚ ਗੁਰਦੁਆਰਾ ਮਾਲਟੇਕੜੀ ਸਾਹਿਬ ਵਿਖੇ ਸ੍ਰ: ਅਜੀਤ ਸਿੰਘ ਰਾਮਗੜੀਆ, ਬਜਾਜ਼ ਸ਼ੋਅ ਰੂਮ ਦੇ ਸਾਹਮਣੇ ਸ੍ਰ: ਦਰਸ਼ਨ ਸਿੰਘ ਸਿੱਧੂ, ਸ੍ਰੀ ਗੁਰੂ ਗੋਬਿੰਦ ਸਿੰਘ ਐਨ.ਆਰ.ਆਈ. ਦੇ ਸਾਹਮਣੇ ਸਿੱਧੀ ਸਮਾਜ, ਯਾਤਰੀ ਨਿਵਾਸ ਮੋੜ ‘ਤੇ ਨਾਂਦੇੜ ਵਿਉਪਾਰੀ ਸੰਘ ਤੇ ਗੁਰਦੁਆਰਾ ਗੇਟ ਨੰ: 2 ‘ਤੇ ਸੱਚਖੰਡ ਪਬਲਿਕ ਸਕੂਲ, ਆਈ.ਟੀ.ਆਈ. ਤੇ ਗੁਰਦੁਆਰਾ ਬੋਰਡ ਦੇ ਸਮੂਹ ਸਟਾਫ ਤੇ ਅਧਿਕਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਏਥੇ ਹੀ ਪੁੱਜੀਆਂ ਸੰਗਤਾਂ ਨੂੰ ਚਾਹ, ਪਾਣੀ, ਪਕੌੜੇ, ਸੈਂਡਵਿਚ ਆਦਿ ਰੀਫਰੈਸ਼ਮੈਂਟ ਵਜੋਂ ਦਿਤੇ ਗਏ। ਤਖ਼ਤ ਸਾਹਿਬ ਵਿਖੇ ਪੁੱਜੀਆਂ ਸਾਰੀਆਂ ਮਹਾਨ ਸਖਸ਼ੀਅਤਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਡਾ. ਵਿਜੇ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਨੇ ਦਸਿਆ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਿੱਖਾਂ ਇਹ ਚਿਰੋਕਣੀ ਮੰਗ ਪੂਰੀ ਹੈ। ਇਸ ਲਈ ਅਸੀਂ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦੇ ਤਹਿਦਿਲੋਂ ਧੰਨਵਾਦੀ ਹਾਂ ਇਹ ਹਵਾਈ ਸੇਵਾ ਸ਼ੁਰੂ ਹੋਣ ਨਾਲ ਦੁਨੀਆਂ ਭਰ ਵਿਚ ਵਸਦੀ ਸਿੱਖ ਸੰਗਤ ਨੂੰ ਹੁਣ ਭਾਰੀ ਲਾਭ ਹੋਵੇਗਾ।