ਸਤਲੁੱਜ ਦਰਿਆ ਦਾ ਪਾਣੀ ਕੁੱਝ ਘਟਿਆ, ਕਈ ਥਾਵਾਂ ਤੇ ਗਲੀਆਂ ਹੋਈਆ ਫ਼ਸਲਾਂ ਤੇ ਰਸਤੇ ਵਿਖਾਈ ਦਿੱਤੇ, ਪਰ ਰਾਹਤ ਕਾਰਜ ਪ੍ਰਭਾਵਿਤ ਲੋਕਾਂ ਤੱਕ ਨਹੀਂ ਪਹੁੰਚ ਰਹੇ

ਸ਼ਰਾਰਤੀ ਅਨਸਰ ਦਾਨੀ ਸੱਜਣਾਂ ਨੂੰ ਕਰ ਰਹੇ ਨੇ ਪ੍ਰੇਸ਼ਾਨ

ਮੱਲਾਂਵਾਲਾ 31 ਅਗਸਤ (ਬਾਬਾ ਹਰਸਾ ਸਿੰਘ) – ਪਿਛਲੇ 49 ਦਿਨਾਂ ਤੋਂ ਸਤਲੁਜ ਦਰਿਆ ਦੇ ਠਾਠਾਂ ਮਾਰਦੇ ਪਾਣੀ ਨੇ ਕੰਢੀ ਏਰੀਏ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਲੋਕਾਂ ਦੇ ਪਸ਼ੂਆਂ ਨੂੰ ਪਾਉਣ ਵਾਲੀ ਤੂੜੀ ਆਚਾਰ ਜਾਂ ਕਿਸੇ ਵੀ ਤਰਾਂ ਦਾ ਪਸ਼ੂਆ ਨੂੰ ਪਾਉਣ ਵਾਲਾ ਚਾਰਾ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਨਹੀਂ ਬਚਿਆ। ਪੱਤਰਕਾਰਾਂ ਦੀ ਟੀਮ ਨੇ ਜਦੋਂ ਹੜ੍ਹ ਪ੍ਰਭਾਵਿਤ ਏਰੀਏ ਦਾ ਜਾਇਜ਼ਾ ਲਿਆ ਤਾਂ ਹੜ੍ਹ ਪੀੜਤ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਕਮਰਿਆਂ ਉੱਪਰ ਚੜਾਹਿਆ ਹੋਇਆ ਸੀ। ਖਾਣ ਵਾਲੇ ਦਾਣੇ ਵੀ ਖ਼ਰਾਬ ਹੋ ਚੁੱਕੇ ਹਨ। ਇਨਸਾਨੀ ਜੀਵਨ ਨਾਲੋਂ ਪਸ਼ੂਆਂ ਦਾ ਜ਼ਿਆਦਾ ਬੁਰਾ ਹਾਲ ਵਿਖਾਈ ਦਿੱਤਾ । ਪ੍ਰਭਾਵਿੱਤ ਏਰੀਏ ਵਿੱਚ ਕਈ ਲੋਕਾਂ ਨੇ ਆਪਣੇ ਪਸ਼ੂ ਘਰ ਬੰਨ੍ਹੇ ਹੋਏ ਹਨ। ਜਿਹਨਾਂ ਦਾ ਗੁਜ਼ਾਰਾ ਬਾਹਰ ਤੋਂ ਰਾਸ਼ਨ ਲੈ ਕੇ ਆ ਰਹੇ ਦਾਨੀ ਭਰਾਵਾਂ ਦੇ ਆਸਰੇ ਹੈ। ਪਸ਼ੂਆਂ ਨੂੰ ਘਰ ਰੱਖਣਾ, ਪ੍ਰਭਾਵਤ ਲੋਕਾਂ ਦੀ ਮਜਬੂਰੀ ਵੀ ਹੈ , ਕਿਉਂਕਿ ਬਾਹਰ ਪਾਣੀ ਦਾ ਵਹਾਅ ਜਿਆਦਾ ਹੋਣ ਕਰਕੇ ਪਸ਼ੂ ਰੁੜਨ ਦਾ ਖਤਰਾ ਹੈ। ਦੂਜੀ ਗੱਲ ਪ੍ਰਭਾਵਿਤ ਏਰੀਏ ਵਿੱਚ ਨਿਕਲ ਕੇ ਸੁੱਕੀ ਜਗ੍ਹਾ ਜਾਣਾ , ਧੁਸੀਂ ਬੰਨ ਤੇ ਆਉਣ ਲਈ ਲਗਭਗ ਦੋ ਕਿਲੋਮੀਟਰ ਪਾਣੀ ਵਿੱਚ ਸਫ਼ਰ ਕਰਨਾ ਪੈਂਦਾ ਹੈ।

ਦੁਰਵਿਹਾਰ ਤੋਂ ਦੁਖੀ ਦਾਨੀ ਸੱਜਣਾਂ, ਹੜ੍ਹ ਵਾਲ਼ੇ ਏਰੀਏ ਦੇ ਲੋਕਾਂ ਲਈ ਕਿਸੇ ਨੂੰ ਰਾਹਤ ਸਮੱਗਰੀ ਨਾ ਲੈ ਕੇ ਆਉਣ ਦੀ ਦਿੱਤੀ ਸ਼ੋਸਲ ਮੀਡੀਆ ਤੇ ਨਸੀਅਤ

ਜਿੱਥੋਂ ਪਸ਼ੂਆਂ ਨੂੰ ਬਾਹਰ ਕੱਢਣਾ ਮੁਮਕਿਨ ਨਹੀਂ ਹੈ। ਪਰੇਸ਼ਾਨੀ ਇਹ ਵੀ ਹੈ ਕਿ ਦਾਨੀ ਵੀਰ ਧੁਸੀਂ ਬੰਨ ਤੋਂ ਅੱਗੇ ਪ੍ਰਭਾਵਿਤ ਘਰਾਂ ਤੱਕ ਨਹੀਂ ਜਾ ਪਾਉਂਦੇ ਇਸ ਸਭ ਦੇ ਚਲਦਿਆਂ ਕੁਝ ਸ਼ਰਾਰਤੀ ਅਨਸਰ ਅਤੇ ਸੁੱਕੀ ਜਗ੍ਹਾ ਦੇ ਪਿੰਡ ਰਾਹਤ ਸਮੱਗਰੀ ਲੈ ਕੇ ਆ ਰਹੇ ਭਰਾਵਾਂ ਨਾਲ ਬਦਤਮੀਜ਼ੀ ਕਰਦੇ ਹਨ। ਦਾਨੀ ਸੱਜਣਾ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਪਿੰਡ ਮੁੱਠਿਆਂ ਵਾਲਾ , ਨਿਹਾਲਾ ਲਵੇਰਾ, ਨਿਹਾਲੇਵਾਲਾ, ਬੰਡਾਲਾ , ਰੁੱਕਨੇ ਵਾਲਾ ਏਰੀਏ ਦੇ ਲੋਕ , ਜਿਨ੍ਹਾਂ ਨੇ ਆਪਣੇ ਭੱਦੇ ਵਿਵਹਾਰ ਕਰਨ ਨਾਲ਼ ,ਦਾਨੀ ਸੱਜਣਾਂ ਦੇ ਪੂਰੇ ਦੰਦ ਖੱਟੇ ਕੀਤੇ ਹਨ । ਉਕਤ ਹਲਾਤਾਂ ਦਾ ਸਾਹਮਣਾ ਕਰਨ ਵਾਲੇ ਦਾਨੀ ਸੱਜਣਾ ਨੇ ਆਪਣੇ ਮੈਸੇਜ ਵਿੱਚ ਕਿਹਾ ਕਿ ਉਪਰੋਕਤ ਪਿੰਡਾਂ ਦੇ ਵਸਨੀਕਾਂ ਨੇ ਸਾਡੇ ਨਾਲ ਗਾਲੀ ਗਲੋਚ ਵੀ ਕੀਤਾ। ਦਾਨੀ ਸੱਜਣਾਂ ਕਿਹਾ ਕਿ ਅਸੀਂ ਜਲੰਧਰ ਤੋਂ ਆਏ ਹਾਂ 100 ਤੋਂ ਵੱਧ ਕਿਲੋਮੀਟਰ ਟਰੈਕਟਰ ਤੇ ਸਫਰ ਕਰਕੇ ਸੇਵਾ ਲੈ ਕੇ ਜਦੋਂ ਅਸੀਂ ਇਨ੍ਹਾਂ ਪਿੰਡਾਂ ਵਿੱਚ ਆਏ ਤਾਂ ਸਾਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਿਆ । ਇਹਨਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਕੀਤੇ ਦੁਰਵਿਹਾਰ ਦਾ ਜਦੋਂ ਅਸੀਂ ਵਿਰੋਧ ਕੀਤਾ ਤੇ ਸਾਨੂੰ ਕਿਹਾ ਗਿਆ ਕਿ ਵੱਡੀ ਗੱਲ ਅੱਗੇ ਤੋਂ ਤੁਸੀਂ ਨਾ ਆਇਓ। ਵੱਡੇ ਦਾਨੀ ਤੁਸੀਂ ।

ਦਾਨੀ ਸੱਜਣਾ ਕੋਲੋਂ ਚੀਜਾਂ ਖੋਹਣ, ਚਾਹ ਪਾਣੀ ਨਾ ਪੁੱਛਣ ਅਤੇ ਉਨ੍ਹਾਂ ਨਾਲ ਗਾਲੀ ਗਲੋਚ ਦੀਆਂ ਆ ਰਹੀਆਂ ਨੇ ਖ਼ਬਰਾਂ

ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਗੱਟਾ ਬਾਦਸ਼ਾਹ ਵੱਲੋਂ ਦਾਨੀ ਸੱਜਣਾਂ ਕੋਲੋਂ ਚੀਜ਼ਾਂ ਖੋਹਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਭਾਵਿਤ ਲੋਕਾਂ ਲਈ ਰਾਹਤ ਲੈ ਕੇ ਆਏ ਕੁਝ ਭਰਾਵਾਂ ਨੇ , ਦਾਨੀ ਸੱਜਣਾ , ਸਮਾਜ ਸੇਵੀ ਜਥੇਬੰਦੀਆਂ , ਗੁਰਦੁਆਰਾ ਸਭਾਵਾਂ ਵਾਲਿਆਂ ਨੂੰ ਗੁਹਾਰ ਲਗਾਈ ਕਿ ਵੀਰੋਂ ਧੁਸੀਂ ਬੰਨ ਤੇ ਕਈ ਥਾਵਾਂ ਤੇ ਚੀਜ਼ਾਂ ਖੋਹਣ ਵਾਲੇ ਬੈਠੇ ਹਨ। ਤੁਹਾਡਾ ਦਿੱਤਾ ਦਾਨ ਸਹੀ ਹੱਥਾਂ ਵਿੱਚ ਨਹੀਂ ਜਾ ਰਿਹਾ। ਮਿਹਰਬਾਨੀ ਕਰਕੇ ਜਾਂ ਤਾਂ ਇੱਕਲੇ ਇੱਕਲੇ ਪ੍ਰਭਾਵਿਤ ਲੋਕਾਂ ਨੂੰ ਮਿਲੋ,ਜਾ ਫ਼ਿਰ ਕੁਝ ਦਿਨ ਰੁਕ ਜਾਓ । ਪਾਣੀ ਉਤਰ ਲੈਣ ਦਿਓ। ਫਿਰ ਸਹੀ ਘਰ , ਸਹੀ ਜਗ੍ਹਾ ਜ਼ਰੂਰਤ ਵਾਲਿਆਂ ਨੂੰ ਹੀ ਦਾਨ ਦਿਉ । ਲੁਟਣ ਵਾਲਿਆਂ ਨੂੰ ਨਹੀਂ । ਕਈਆ ਘਰਾਂ ਵਿੱਚ ਤਾਂ ਸਾਲ ਤੋਂ ਵੱਧ ਦਾ ਰਾਸ਼ਨ ਇਕੱਠਾ ਹੈ ਤੇ ਕਈਆ ਨੂੰ ਰੋਟੀ ਵੀ ਨਹੀਂ ਜੁੜੀ।ਉਹਨਾਂ ਕਿਹਾ ਕਿ ਕਈ ਬੰਦਿਆਂ ਫੇਸਬੁੱਕ ਤੇ ਜੋ ਆਪਣੇ ਨੰਬਰ ਦੇ ਰੱਖੇ ਹਨ। ਉਹਨਾਂ ਵਿੱਚ ਕਈ ਤਾਂ ਦੁਕਾਨਾਂ ਵਾਲੇ ਹਨ । ਉਹ ਆਪਣੇ ਗਾਹਕ ਪੱਕੇ ਕਰ ਰਹੇ ਹਨ। ਤੇ ਕਈ ਲੋਕ ਤੁਹਾਡਾ ਦਿਤਾ ਦਾਨ ਵੰਡ ਕੇ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਹਨ। ਹੁਣ ਸੋਚਣਾ ਤੁਸੀਂ ਹੈ ਕਿ , ਤਿਲ ਫੁੱਲ ਮੌਜਾਂ ਕਰਨ ਵਾਲਿਆਂ ਨੂੰ ਦੇਣਾ ਹੈ। ਜਾਂ ਸਹੀ ਪ੍ਰਭਾਵਿਤ ਲੋਕਾਂ ਨੂੰ ।

You May Also Like