ਅੰਮ੍ਰਿਤਸਰ 8 ਸਤੰਬਰ (ਰਾਜੇਸ਼ ਡੈਨੀ) – ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸਾਂ ਤੇ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੇਨਿੰਗ) ਦੀ ਪੁਲਿਸ ਪਾਰਟੀ ਏ.ਐਸ.ਆਈ ਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਰਣਜੀਤ ਐਵੇਨਿਉ ਵਿਖੇ ਗਸ਼ਤ ਦੌਰਾਨ ਚੈਕਿੰਗ ਕਰਦੇ ਸਮੇਂ ਇੱਕ ਕਾਰ ਮਾਰਕਾ ਵੈਨਿਊ ਨੰਬਰ ਪੀ.ਬੀ.02-ਡੀ.ਵਾਈ-8444 ਨੂੰ ਰੋਕ ਚੈਕ ਕਰਨ ਤੇ ਕਾਰ ਚਾਲਕ ਜਗਬੀਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਮਕਾਨ ਨੰਬਰ 214, ਗਲੀ ਨੰਬਰ 02, ਸਰਦਾਰ ਐਵੀਨਿਊ, ਤੁੰਗ ਬਾਲਾ, ਮਜੀਠਾ ਰੋਡ, ਅੰਮ੍ਰਿਤਸਰ ਦੀ ਖੱਬੀ ਡੱਬ ਵਿੱਚੋ ਇੱਕ ਰਿਵਾਲਵਰ 32 ਬੋਰ ਸਮੇਤ 11 ਰੌਂਦ 32 ਬ੍ਰਾਮਦ ਕੀਤੇ ਗਏ ਤੇ ਇਹ ਰਿਵਾਲਵਰ ਸਬੰਧੀ ਕੋਈ ਲਾਇਸੰਸ ਪੇਸ਼ ਨਹੀ ਕਰ ਸਕਿਆ। ਜੋ ਇਸ ਵੱਲੋਂ ਨਜ਼ਾਇਜ਼ ਅਸਲ੍ਹਾ ਰੱਖਣ ਤੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
ਸਬ-ਡਵੀਜ਼ਨ ਨੌਰਥ ਦੇ ਥਾਣਾ ਰਣਜੀਤ ਐਵੀਨਿਉ ਵੱਲੋਂ ਨਜ਼ਾਇਜ਼ ਰਿਵਾਲਵਰ 32 ਬੋਰ, 11 ਰੋਂਦ ਤੇ ਲਗਜ਼ਰੀ ਕਾਰ ਸਮੇਤ 01 ਕਾਬੂ
