ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦੇ ਐਨ. ਐਸ.ਕਿਓੂ. ਐਫ ਕੰਸਟ੍ਰਕਸ਼ਨ ਵਿਸ਼ੇ ਦੇ ਵਿਦਿਆਰਥੀਆਂ ਨੂੰ ਵੰਡੀਆਂ ਟੂਲ ਕਿੱਟਾਂ 

ਅੰਮ੍ਰਿਤਸਰ, 2 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਐਨ.ਐਸ.ਕਿਓੂ.ਐਫ ਵੋਕੇਸਨਲ (ਕਿੱਤਾਮੁੱਖੀ)ਸਿੱਖਿਆ ਜੋ ਨੌਜਵਾਨਾਂ ਲਈ ਰੁਜਗਾਰ ਮੁਹੱਈਆ ਕਰਵਾਉਂਣ ਤੇ ਨਾਲ ਨਾਲ ਨੌਜਵਾਨੀ ਨੂੰ ਰੁਜ਼ਗਾਰ ਦੇਣ ਦੇ ਕਾਬਿਲ ਬਣਾਓੁਦੀ ਹੈ। ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਦੇ ਸਰਕਾਰੀ ਸਕੂਲਾਂ ਚ ਐਨ. ਐਸ.ਕਿਓੂ. ਐਫ ਪੜਾਈ ਰਾਹੀ ਵਿਦਿਆਰਥੀਆਂ ਦੀ ਨੌਵੀ ਤੋ ਬਾਰਵੀਂ ਦੀ ਪੜਾਈ ਦੇ ਦੌਰਾਨ ਨੌਜਵਾਨਾਂ ਚ ਇੱਕ ਖਾਸ ਕਿੱਤੇ ਪ੍ਰਤੀ ਰੁਚੀ ਪੈਦਾ ਕੀਤੀ ਜਾਂਦੀ ਹੈ ਜਿਸ ਬਦੌਲਤ ਬਹੁਤਾਤ ਨੌਜਵਾਨ ਅਗਲੇਰੀ ਪੜਾਈ ਕਰਨ ਦੀ ਬਿਜਾਏ ਹੁਨਰਮੰਦ ਬਣਕੇ ਰੁਜ਼ਗਾਰ ਪ੍ਰਾਪਤ ਕਰਦੇ ਹਨ॥ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਵਿਖੇ ਕੰਸ਼ਟ੍ਰਕਸਨ ਵਿਸੇ ਦੇ ਵਿਦਿਆਰਥੀਆਂ ਨੂੰ ਮਾਨਯੋਗ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦੀ ਯੋਗ ਅਗਵਾਈ ਹੇਠ ਟੂਲ ਕਿੱਟਾਂ ਵੰਡੀਆਂ ਗਈਆਂ ॥ਵਿਦਿਆਰਥੀਆਂ ਚ ਭਾਰੀ ਖੁਸ਼ੀ ਸੀ ਕਿਓੁਕਿ ਓੁਹਨਾਂ ਨੂੰ ਓੁਸਾਰੀ ਕਿੱਤੇ ਲਈ ਜ਼ਰੂਰੀ ਸੰਦ ਦਿੱਤੇ ਗਏ ਤਾਂ ਜੋ ਓੁਹਨਾ ਚ ਕੰਮ ਕਰਨ ਦੀ ਰੁਚੀ ਵਧਣ ਦੇ ਨਾਲ ਨਾਲ ਓੁਹਨਾਂ ਨੂੰ ਭਵਿੱਖ ਚ ਕੋਈ ਸਮੱਸਿਆ ਨ ਆਵੇ।

ਨੌਜਵਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਸਾਲ ਵਿਦਿਆਰਥੀਆਂ ਨੇ ਕਿੱਟਾਂ ਪ੍ਰਾਪਤ ਕਰਕੇ ਖੁਦ ਟਾਈਲਾਂ ਲਗਾਓੁਣ ਦਾ ਰੁਜ਼ਗਾਰ ਸ਼ੁਰੂ ਕੀਤਾ ਹੈ ਤੇ ਬਹੁਤ ਮਿਹਨਤ ਨਾਲ ਖੁਦ ਦਾ ਰੁਜਗਾਰ ਸਥਾਪਿਤ ਕਰ ਲਿਆ। ਇਸ ਦੌਰਾਨ ਸ੍ਰੀਮਤੀ ਪੁਨੀਤ ਪੁਰੀ ਜੀ ਨੇ ਦੱਸਿਆ ਕਿ ਇਹ ਵਧੀਆ ਓੁਪਰਾਲਾ ਹੈ ਕਿਓੁਕਿ 4 ਸਾਲ ਦੀ ਕਿੱਤਾ ਮੁੱਖੀ ਸਿੱਖਿਆ ਦੇਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਾਮਾਨ ਮੁਹੱਈਆ ਕਰਵਾਇਆ ਜਾਦਾ ਹੈ ਤਾਂ ਜੋ ਪੜਾਈ ਪੂਰੀ ਕਰਨ ਓੁਪਰੰਤ ਖੁਦ ਕੰਮ ਕਰਨ ਦੇ ਕਾਬਿਲ ਹੋ ਜਾਣ ਤੇ ਓੁਹਨਾਂ ਨੂੰ ਕੋਈ ਸਮੱਸਿਆ ਨ ਆਵੇ ॥ ਓੁਹਨਾਂ ਦੱਸਿਆ ਕਿ ਪੜਾਈ ਦੇ ਦੌਰਾਨ ਵਿਦਿਆਰਥੀਆਂ ਦੇ ਹੁਨਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆ ਦੀ ਰੁਚੀ ਚ ਵਾਧਾ ਹੋ ਸਕੇ ਇਸ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ , ਸ੍ਰੀਮਤੀ ਰਜਵੰਤ ਕੌਰ, ਸਰਦਾਰ ਸੁਰਜੀਤ ਸਿੰਘ, ਸਰਦਾਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

You May Also Like