ਅੰਮ੍ਰਿਤਸਰ 23 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਜੀ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਇਸ ਨਿਰੀਖਣ ਦੌਰਾਨ ਮਿਸ਼ਨ ਸਮਰਥ ਦਾਖਲਾ ਅਤੇ ਸਿੱਖਿਆ ਸੰਬਧੀ ਹੋਰ ਪਹਿਲੂਆਂ ਦੀ ਜਾਚ ਕੀਤੀ ਗਈ ਮਿਸ਼ਨ ਸਮਰਥ ਵਿੱਚ ਵਿਦਿਆਰਥੀਆ ਦੁਆਰਾ ਬਹੁਤ ਹੀ ਸ਼ਲਾਘਾਯੋਗ ਹੁੰਗਾਰਾ ਪ੍ਰਾਪਤ ਹੋਇਆ ਦਾਖਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਦੇ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਜੀ ਅਤੇ ਸਮੂਹ ਸਟਾਫ ਦੀ ਦਾਖਲਾ ਮੁਹਿੰਮ ਸਦਕਾ 11 % ਵਾਧਾ ਹੋਇਆ ਜਿਸਦੀ ਸ਼ਲਾਘਾ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਜੇਸ਼ ਕੁਮਾਰ ਜੀ ਵਲੋ ਉਚੇਚੇ ਤੌਰ ਤੇ ਕੀਤੀ ਗਈ
ਇਸ ਮੌਕੇ ਉਹਨਾਂ ਨੇ ਇਹਨਾਂ ਦੋਵਾਂ ਸਕੂਲਾ ਨੂੰ ਜ਼ਿਲ੍ਹੇ ਦੇ ਉੱਤਮ ਸਕੂਲ ਕਹਿ ਕੇ ਇਹਨਾ ਸਕੂਲਾ ਦਾ ਮਾਣ ਹੋਰ ਵਧਾਇਆ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਜੀ ਨੇ ਅਗਾਂਹ ਤੋਂ ਵੀ ਇਸੇ ਪ੍ਰਕਾਰ ਦੀ ਵਧੀਆ ਕਾਰਗੁਜਾਰੀ ਦੀ ਤਸੱਲੀ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਕੁਮਾਰ ਨੂੰ ਦਿੱਤੀ ਇਸ ਮੌਕੇ ਸ੍ਰੀ ਮਤੀ ਮਨਜੀਤ ਕੌਰ(ਲੈਕ) ਸ੍ਰੀ ਪ੍ਰਦੀਪ ਕਾਲੀਆ (ਲੈਕ)ਸ੍ਰੀ ਮਤੀ ਹਰਜੀਤ ਕੌਰ (ਲੈਕ),ਸ੍ਰੀ ਮਤੀ ਮਨਪ੍ਰੀਤ ਕੌਰ (ਲੈਕ), ਸ੍ਰੀ ਕਮਲ ਕੁਮਾਰ ਲੈਕ,ਸ੍ਰੀ ਗੁਲਾਟੀ ਜੀ (ਲੈਕ), ਸ੍ਰ ਗੁਰਸ਼ਰਨ ਸਿੰਘ (ਲੈਕ),ਸ੍ਰੀ ਮਤੀ ਬਬੀਤਾ ਧਵਨ(ਲੈਕ),ਸ੍ਰੀ ਮਤੀ ਮਨਦੀਪ ਕੌਰ (ਲੈਕ),ਸ੍ਰੀ ਮਤੀ ਨਿਰਮਤਾਪਾਲ ਕੌਰ ਲੈਕ, ਸ੍ਰ ਸੁਖਦੇਵ ਸਿੰਘ,ਸ੍ਰੀ ਮਤੀ ਜਸਵਿੰਦਰ ਕੌਰ,ਸ੍ਰੀ ਮਤੀ ਸੋਨੀਆ ਸੇਠੀ ਸ਼ਾਮਿਲ ਸਨ