ਸਰਕਾਰ ਪਹਿਲਾ ਕੱਚੇ ਮੁਲਾਜ਼ਮਾ ਨੂੰ ਪੱਕਿਆ ਕਰੇ
ਤਰਸਿੱਕਾ, 17 ਜਨਵਰੀ (ਵਿਨੋਦ ਸ਼ਰਮਾ) – ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਇਕ ਜਰੂਰੀ ਮੀਟਿੰਗ ਬਲਾਕ ਤਰਸਿੱਕਾ ਦੇ ਪ੍ਰਧਾਨ ਮੁਖਤਾਰ ਸਿੰਘ ਧਰਮੂਚੱਕ ਦੀ ਪ੍ਰਧਾਨਗੀ ਹੇਠ ਪਿੰਡ ਭੀਲੋਵਾਲ ਵਿਖੇ ਹੋਈ। ਜਿਸ ਵਿੱਚ ਅੰਮ੍ਰਿਤਸਰ ਦਿਹਾਤੀ ਤੇ ਮੀਤ ਪ੍ਰਧਾਨ ਸੰਦੀਪ ਸਿੰਘ ਕੱਥੂਨੰਗਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਧਰਮੂਚੱਕ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਮੁਲਾਜ਼ਮਾ ਦੇ ਵਿਰੋਧ ਵਿੱਚ ਲਏ ਜਾਂ ਰਹੇ ਫੈਸਲਿਆ ਦਾ ਪਿੰਡ ਪੱਧਰ ਤੇ ਪੂਤਲੇ ਫੂਕਣ ਦੀ ਆਰੰਭਤਾ ਕੀਤੀ ਜਾਵੇਗੀ। ਕਿਉਂਕਿ ਪੰਜਾਬ ਵਿੱਚ 354 ਟੈਂਕੀਆਂ ਜੋ ਪੰਚਾਇਤਾਂ ਨਾਲ ਜੋੜੀਆਂ ਸਨ।
ਜਿੰਨਾਂ ਵਿੱਚ 238 ਟੈਂਕੀਆਂ ਮਹਿਕਮੇ ਵੱਲੋਂ ਚਲਾਈਆਂ ਜਾ ਰਹੀਆਂ ਜਿੰਨ੍ਹਾਂ ਵਿੱਚੋਂ 111ਪਾਣੀ ਦੀਆਂ ਟੈਂਕੀਆਂ ਕਈ ਸਾਲਾਂ ਤੋਂ ਬੰਦ ਪਈਆਂ ਹਨ।ਜਿੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਾਫ਼ ਪਾਣੀ ਦੇ ਬੂੰਦ ਦੀ ਆਸ ਨਹੀਂ ਹੈ,ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਨਿਰਦੇਸ਼’ਦੇ ਕਿ ਪੰਜਾਬ ਦੇ ਸਾਰੇ ਪਿੰਡਾਂ ਵਿਚ ‘ਨਲ ਜਲ ਮਿੱਤਰ ਪ੍ਰੋਗਰਾਮ’ ਸ਼ੁਰੂ ਕਰ ਰਹੇ ਹਨ। ਜਿਸ ਨਾਲ ਪੰਜਾਬ ਦੇ ਤਕਰੀਬਨ 12,000 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਿਚ ਪਿੰਡ ਪੱਧਰ ‘ਤੇ ਰੋਜ਼ਗਾਰ ਦਾ ਮੌਕੇ ਦਿੱਤਾ ਜਾਵੇਗਾ,ਪਰ ਸਰਕਾਰ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰੇ ਫਿਰ ਕੋਈ ਵਾਟਰ ਸਪਲਾਈ ਵਿੱਚ ਨਵੀਂ ਨੀਤੀ ਬਣਾਉਣ ਬਾਰੇ ਸੋਚੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ,ਹਰਬਿੰਦਰ ਸਿੰਘ,ਕੁਲਵੰਤ ਸਿੰਘ ਭੀਲੋਵਾਲ,ਜਗਰੂਪ ਸਿੰਘ ਆਦਿ ਮੌਜੂਦ ਸਨ।