ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਨੂੰ ਪਾਕਿਸਤਾਨ ਦੇ ਪੁਰਾਣੇ ਦੋਸਤਾਂ ਮਿੱਤਰਾਂ ਨੇ ਕੀਤਾ ਯਾਦ

ਫਿਰੋਜ਼ਪੁਰ ਤੋ ਜਿ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਝਰ ਪ੍ਰਵਾਰ ਨੂੰ ਟਿਕਟ ਦੇਂਦੀ ਹੈ ਤਾ ਵੱਡੀ ਲੀਡ ਨਾਲ ਜਿੱਤ ਸਕਦੇ ਆ ਲੋਕ ਸਭਾ ਦੀਆਂ ਫਿਰੋਜ਼ਪੁਰ ਤੋ ਚੋਣਾਂ

ਮਮਦੋਟ 5 ਦਸੰਬਰ (ਲਛਮਣ ਸਿੰਘ ਸੰਧੂ) – ਗੁਰੂ ਹਰਸਹਾਏ ਦੀ ਸਿਆਸਤ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਸਵਰਗਵਾਸੀ ਸਰਦਾਰ ਅਨੋਖ ਸਿੰਘ ਨਿੱਝਰ ਇਕ ਵਾਰ ਫਿਰ ਚਰਚਾ ਵਿਚ ਛਾਏ ਪਏ ਹਨ ਉਹ ਚਾਹੇ ਪੰਜਾਬ ਦੀ ਗੱਲ ਹੋਵੇ ਜਾਂ ਪਾਕਿਸਤਾਨ ਦੀ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਮਨਾਉਣ ਸੰਗਤਾਂ ਗਈਆ ਸਨ ਪਰ ਅੱਜ ਤਕ ਵੀ ਬਟਵਾਰੇ ਤੋ ਪਹਿਲਾਂ ਵਿੱਛੜੇ ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਦੇ ਯਾਰ ਦੋਸਤ ਉਸ ਨੂੰ ਅੱਜ ਵੀ ਉਸ ਦਾ ਪਤਾ ਪੁੱਛ ਕਿ ਉਸ ਨੂੰ ਯਾਦ ਕਰਦੇ ਹਨ।ਇਹ ਗੱਲ ਦਾ ਖੁਲਾਸਾ ਉਦੋ ਹੋਇਆ ਜਦੋ ਪੰਜਾਬ ਦਾ ਸਿੱਖ ਸੰਗਤਾਂ ਦਾ ਇਕ ਵਫ਼ਦ ਪਾਕਿਸਤਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਿਆ ਤਾਂ ਉਥੇ ਇਕ ਬਾਪੂ ਅਵਾਜ਼ਾ ਦੇ ਰਿਹਾ ਸੀ ਕਿ ਜੇ ਕੋਈ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ ਹੈ ਤਾ ਉਹ ਮੇਰੇ ਨਾਲ ਰਾਬਤਾ ਜ਼ਰੂਰ ਕਰੇ ਤੇ ਮੈਨੂੰ ਮਿਲੇ ਜਦੋ ਉਹਨਾਂ ਨੂੰ ਕੁੱਝ ਲੋਕਾਂ ਵੱਲੋਂ ਪੁੱਛਿਆ ਗਿਆ ਤਾ ਉਹਨਾਂ ਦੱਸਿਆ ਮੇਰਾ ਇਕ ਮਿੱਤਰ ਸੀ ਜੋ ਬਟਵਾਰੇ ਚ ਵਿਛੜ ਗਿਆ ਸੀ।

ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (5 ਦਸੰਬਰ 2023)

ਉਸ ਦਾ ਇਨਾਮ ਅਨੋਖ ਸਿੰਘ ਨਿੱਝਰ ਸੀ ਅਤੇ ਉਸ ਦਾ ਪਿੰਡ ਨਿੱਝਰ ਸੀ ਸਰਦਾਰ ਅਨੌਖ ਸਿੰਘ ਬਾਰੇ ਉਸ ਬਜ਼ੁਰਗ ਨੇ ਗੱਲਾਂਬਾਤਾਂ ਕੀਤਾ ਅਤੇ ਉਹ ਬਹੁਤ ਹੀ ਭਾਵੁਕ ਹੋਏ। ਜੇ ਹੁਣ ਗੱਲ ਨਿੱਝਰ ਪਰਿਵਾਰ ਦੀ ਕਰੀਏ ਤਾ ਨਿੱਜਰ ਪ੍ਰਵਾਰ ਕਾਫੀ ਸਮਾਂ ਗੁਰੂ ਹਰਸਹਾਏ ਵਿਚ ਕਾਫ਼ੀ ਨਾਮੀ ਪਰਿਵਾਰ ਰਿਹਾ ਹੈ ਕੁਝ ਟਾਈਮ ਲਈ ਸਿਆਸਤ ਤੋਂ ਕਿਨਾਰਾ ਬਣਾਈ ਰੱਖਿਆ ਅਤੇ ਹੁਣ ਫਿਰ ਇਹ ਪਰਿਵਾਰ ਇਕ ਵਾਰ ਫੇਰ ਸਰਗਰਮ ਹੈ ਅਤੇ ਇਕ ਵਾਰ ਫੇਰ ਹਲਕੇ ਵਿਚ ਵਿਚਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਤਰਫੋਂ ਆਪਣੀ ਦਾਅਵੇਦਾਰੀ ਠੋਕ ਸਕਦੇ ਹਨ ਕਿਉਂਕਿ ਨਿੱਝਰ ਪ੍ਰਵਾਰ ਪੂਰੇ ਪੰਜਾਬ ਵਿੱਚ ਆਪਣਾ ਚੰਗਾ ਅਸਰ ਰਸੂਖ ਰੱਖਦੇ ਹਨ ਅਗਰ ਜੇਕਰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਟਿਕਟ ਦੇਂਦੀ ਹੈ ਤਾ ਨਿੱਝਰ ਪ੍ਰਵਾਰ ਇਹ ਫਿਰੋਜ਼ਪੁਰ ਤੋ ਲੋਕ ਸਭਾ ਦੀ ਸੀਟ ਜਿੱਤ ਕਿ ਪਾਰਟੀ ਦੀ ਝੋਲੀ ਵਿੱਚ ਪਾ ਸਕਦੇ ਹਨ।

You May Also Like