ਅੰਮ੍ਰਿਤਸਰ, 7 ਨਵੰਬਰ (ਐੱਸ.ਪੀ.ਐਨ ਬਿਊਰੋ) – ਮਿਤੀ 3ਨਵੰਬਰ 2024 ਨੂੰ ਸੋਸ਼ਲ ਮੀਡੀਆ ਤੇ ਪੀਜੇਰੀਆ ਰੈਸਟੋਰੈਂਟ ਡੀ ਬਲਾਕ ਰਣਜੀਤ ਐਵੇਨਿਊ ਦੀ ਇੱਕ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਇਕ ਪਨੀਰ ਰੈਪ ਵਿੱਚ ਇੱਕ ਕੀੜਾ ਮਰਿਆ ਦਿਖਾਈ ਦੇ ਰਿਹਾ ਸੀ ਜਿਸਤੇ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਜਿਸਦੀ ਅਗਵਾਈ ਸਹਾਇਕ ਫੂਡ ਕਮਿਸ਼ਨਰ ਸ੍ਰੀ ਰਜਿੰਦਰਪਾਲ ਸਿੰਘ ਕਰ ਰਹੇ ਸਨ ਉਹਨਾਂ ਨਾਲ ਫ਼ੂਡ ਸੇਫਟੀ ਅਫ਼ਸਰ ਅਮਨਦੀਪ ਸਿੰਘ ਅਤੇ ਕਮਲਦੀਪ ਕੌਰ ਮੌਜੂਦ ਸਨ ਉਹਨਾਂ ਨੇ ਪਜੀਰੀਆ ਰੈਸਟੋਰੈਂਟ ਦੇ ਮਾਲਕ ਨੂੰ ਫਟਕਾਰ ਲਗਾਈ ਅਤੇ ਮਾਲਕ ਨੂੰ ਵਿਭਾਗ ਵਲੋ ਫੂਡ ਸੇਫਟੀ ਐਕਟ ਦੀ ਧਾਰਾ ਅਧੀਨ ਨੋਟਿਸ ਜਾਰੀ ਕੀਤਾ ਗਿਆ ਅਤੇ ਨਾਲ ਹੀ ਰੈਸਟੋਰੈਂਟ ਤੋ ਤਿੰਨ ਸੈਪਲ ਲਏ ਗਏ ਸ੍ਰੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸੀਲ ਕੀਤੇ ਗਏ ਫੂਡ ਸੈਂਪਲਾ ਨੂੰ ਜਾਂਚ ਲਈ ਫੂਡ ਲੈਬਾਰਟਰੀ ਖਰੜ ਮੋਹਾਲੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੇ ਫੂਡ ਸੇਫਟੀ ਐਕਟ ਅਧੀਨ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਸਹਾਇਕ ਫੂਡ ਕਮਿਸ਼ਨਰ ਵੱਲੋਂ ਪੀਜੇਰੀਆ ਰੈਸਟੋਰੈਂਟ ਤੋ ਭਰੇ ਸੈਂਪਲ
