ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਗਏ ਧਾਰਮਿਕ ਮੁਕਾਬਲੇ

ਬਿਆਸ, 26 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ N.G.O ਵੱਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਸ਼ਹੀਦੀ ਦਿਹਾੜਿਆਂ ਨਾਲ ਸਬੰਧਤ ਜਾਣਕਾਰੀ ਬਾਰੇ ਲਿਖਤੀ ਮੁਕਾਬਲੇ, ਪੱਗੜੀ ਮੁਕਾਬਲੇ , ਕਵਿਤਾ, ਸ਼ਬਦ ਅਤੇ ਕਵੀਸ਼ਰੀ ਮੁਕਾਬਲੇ ਵਿੱਚ ਹਿੱਸਾ ਲਿਆ। ਸੰਸਥਾ ਵੱਲੋਂ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸੀਲਡਾਂ ਅਤੇ ਹਿੱਸਾ ਲੈਣ ਵਾਲੇ ਬਾਕੀ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਖਬਰ ਪੜੋ : 2 ਮਹੀਨੇ ਪਹਿਲਾਂ ਇਟਲੀ ਗਏ ਨੌਜਵਾਨ ਦੀ ਸੜਕ ਹਾਦਸੇ ਚ ਮੌਤ

ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਬੱਚਿਆਂ ਨੂੰ ਸਿੱਖ ਇਤਿਹਾਸ, ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ, ਆਈਆਂ ਸੰਗਤਾਂ ਬੱਚਿਆਂ ਦੇ ਮਾਤਾ ਪਿਤਾ ਅਤੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ N.G.O ਦੀ ਟੀਮ ਹਰਮਨਦੀਪ ਕੌਰ (ਚੇਅਰਪਰਸਨ ) ਰਵਿੰਦਰ ਕੌਰ ( ਜਰਨਲ ਸੈਕਟਰੀ) , ਗੁਰਿੰਦਰ ਸਿੰਘ ਭਲਾਈਪੁਰ ( ਮੈਨਜਮੈਂਟ ਚੀਫ਼) , ਸ਼ਰਨਜੀਤ ਕੌਰ (ਕੈਸ਼ੀਅਰ) ਸਤਨਾਮ ਸਿੰਘ (ਜੋਇੰਟ ਜਰਨਲ ਸੈਕਟਰੀ) , ਰਣਜੀਤ ਸਿੰਘ ਚੇਤਨਪੁਰਾ (ਪ੍ਰਧਾਨ ਯੂਥ ਵਿੰਗ), ਦਵਿੰਦਰ ਸਿੰਘ ਅਜਨਾਲਾ (ਮੈਂਬਰ), ਜਗਦੀਪ ਕੌਰ ਰਈਆ ( ਮੈਂਬਰ) , ਜਗਦੀਸ਼ ਸਿੰਘ ਨੰਬਰਦਾਰ ਦੋਲੋ ਨੰਗਲ (ਅਡੀਸ਼ਨਲ ਜਨਰਲ ਸੈਕਟਰੀ), ਅਮਨਦੀਪ ਸਿੰਘ, ਜਸਬੀਰ ਸਿੰਘ , ਮਨਜੀਤ ਕੌਰ ਅਤੇ ਵਿਸ਼ੇਸ਼ ਤੌਰ ਤੇ ਸਹਿਯੋਗ ਕਰਨ ਵਾਲੇ ਭਾਈ ਸਾਹਿਬ ਭਾਈ ਦਲਬੀਰ ਸਿੰਘ ( ਪ੍ਰਧਾਨ- ਗੁਰਦੁਆਰਾ ਬਾਬਾ ਜੀਵਨ ਸਿੰਘ ) , ਭਾਈ ਜਸਪਾਲ ਸਿੰਘ ( ਸ਼੍ਰੋਮਣੀ ਕਮੇਟੀ ਪ੍ਰਚਾਰਕ ) ਭਾਈ ਮੰਗਲ ਸਿੰਘ, ਹੈੱਡ ਗ੍ਰੰਥੀ ਭਾਈ ਸੁਖਚੈਨ ਸਿੰਘ, ਰਾਜ ਕੌਰ ਨੇ ਸ਼ਮੂਲੀਅਤ ਕੀਤੀ।

You May Also Like