ਅੰਮ੍ਰਿਤਸਰ 10 ਜੁਲਾਈ (ਐੱਸ.ਪੀ.ਐਨ ਬਿਊਰੋ) – ਸ਼ਹੀਦ ਬਾਬਾ ਭਜੰਗ ਸਿੰਘ ਜੀ ਚੈਰੀਟੇਬਲ ਟਰਸਟ ਸ੍ਰੀ ਹਜ਼ੂਰ ਸਾਹਿਬ ਨਾਦੇੜ ਵਲੋਂ ਪੰਜ ਤਖ਼ਤ ਸਾਹਿਬਾਨ ਦੀ ਸਪੈਸ਼ਲ ਰੇਲ ਯਾਤਰਾ ਦਾ ਪ੍ਰੋਗਰਾਮ ਉਲੀਕੀਆ ਗਿਆ ਹੈ। ਇਹ ਯਾਤਰਾ ਮਿਤੀ 25 ਅਗਸਤ 2024 ਤੋਂ 6 ਸਤੰਬਰ 2024 ਚਲੇਗੀ ਇਸ ਰੇਲ ਗੱਡੀ ਵਿਚ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਟਿਕਟ ਬੁਕਿੰਗ ਦਫਤਰ ਦਾ ਉਦਘਾਟਨ ਮਾਨਯੋਗ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਇਨ੍ਹਾਂ ਦੇ ਕਰ ਕਮਲਾ ਭਾਗ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਂਨ ਦੀ ਸਰਪਰਸਤੀ ਹੇਠ ਅਰਦਾਸ ਕਰਕੇ ਹੋਇਆ ਇਸ ਮੌਕੇ ਮਾਨਯੋਗ ਮੀਤ ਜੱਥੇਦਾਰ ਸਿੰਘ ਸਾਹਿਬ ਭਾਈ ਜਤਿੰਦਰ ਸਿੰਘ ਜੀ ਮੀਤ ਗ੍ਰੰਥੀ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਅਤੇ ਸਹਾਇਕ ਜੱਥੇਦਾਰ ਅਤੇ ਭਾਈ ਰਾਮ ਸਿੰਘ ਜੀ ਧੂਪੀਆ, ਕਾਰ ਸੇਵਾ ਲੰਗਰ ਸਾਹਿਬ ਦੇ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਭਾਈ ਪਰਮਵੀਰ ਸਿੰਘ ਜੀ ਰਹਿਰਾਸੀਆ, ਸ੍ਰ.ਖੇਮ ਸਿੰਘ ਪੁਜਾਰੀ ਕਥਾਕਾਰ ਤਨਵੀਰ ਸਿੰਘ ਸਾਹੁ ਕੁਲਪ੍ਰਕਾਸ਼ ਸਿੰਘ ਚੀਰਾਗੀਆ ਹਾਜ਼ਰ ਸਨ।
ਇਸ ਸਮੇਂ ਰਵਿੰਦਰ ਸਿੰਘ ਜੀ ਬੁੰਗਈ ਪ੍ਰਧਾਨ ਚੇਰੀਟੇਬਲ ਟਰੱਸਟ ਵਲੋ ਉਦਘਾਟਨ ਸਮੇਂ ਪਹੁੰਚੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਮਹਾਪੁਰਸਾ ਨੂੰ ਸਨਮਾਨਤ ਕਰਦੇ ਹੋਏ ਯਾਤਰਾ ਨੂੰ ਸਫਲ ਬਨਾਉਣ ਵਾਸਤੇ ਸਹਿਯੋਗ ਦੀ ਆਸ ਵਿਅਕਤ ਕੀਤੀ। ਇਸ ਮੌਕੇ ਮਹਿੰਦਰ ਸਿੰਘ ਸਾਹ ਨੇ ਯਾਤਰਾ ਲਈ ਭੇਟ ਸਰੂਪ 11 ਹਜਾਰ ਰੁਪਏ ਦਿੱਤੇ ਅਤੇ ਦਫਤਰ ਦੇ ਉਦਘਾਟਨ ਦੇ ਨਾਲ ਹੀ 200 ਸ਼ਰਧਾਲੂਆਂ ਨੇ ਯਾਤਰਾ ਲਈ ਅਪਣੇ ਟੀਕਟ ਰਾਖਵੇ ਕਰਵਾ ਲਏ ਹਨ ਇਸ ਮੌਕੇ ਸ੍ਰ ਲੱਡੂ ਸਿੰਘ ਮਹਾਜਨ ਸਾਬਕਾ ਪ੍ਰਧਾਨ ਸ੍ਰ ਸੁਰਿੰਦਰ ਸਿੰਘ-ਸਾਬਕਾ ਸੱਕਤਰ ਅਤੇ ਮੈਂਬਰ ਸ੍ਰ ਪਰਮਜੋਤ ਸਿੰਘ ਚਾਹੇਲ ਸ੍ਰ ਗੁਰਚਰਨ ਸਿੰਘ ਘੜੀਸਾਜ ਸ੍ਰ ਨੌਨਿਹਾਲ ਸਿੰਘ ਜਾਗੀਰਦਾਰ ਸ੍ਰ ਵਿਜੇਂਦਰ ਸਿੰਘ ਰਾੜੀਵਾਲੇ, ਸੁਜਗਜੀਤ ਸਿੰਘ ਚਿਰਾਗੀਆ ਸਾਬਕਾ ਡਿਪਟੀ ਕਮਿਸ਼ਨਰ, ਸ੍ਰ ਰਵਿੰਦਰ ਸਿੰਘ ਮੋਦੀ, ਸ੍ਰ ਅਵਤਾਰ ਸਿੰਘ ਪਹਰੇਦਾਰ ਸ੍ਰ ਮਨਬੀਰ ਸਿੰਘ ਗ੍ਰੰਥੀ ਦੇਵਿੰਦਰ ਸਿੰਘ ਮੌਟਰਵਾਲੇ ਸ੍ਰੀ ਨਾਰਾਇਨ ਸਿੰਘ ਤਬੇਲੇ ਵਾਲੇ ਸ੍ਰ ਦੇਵਿੰਦਰ ਸਿੰਘ ਵਿਸ਼ਨਪੁਰੀਕਰ, ਸ੍ਰ ਬਲਬੀਰ ਸਿੰਘ ਚਿਰਾਗੀਆ. ਸ੍ਰ:ਦਲੀਪ ਸਿੰਘ ਰਾਗੀ ਸ੍ਰ:ਜੀਤ ਸਿੰਘ ਦੁਕਾਨਦਾਰ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਰਾਜਦੇਵਿੰਦਰ ਸਿੰਘ, ਸ੍ਰ ਸਰਨ ਸਿੰਘ ਸੋਢੀ ਐਸ ਏ.ਐਸ ਨਾਨ ਸਿੰਘ ਬੁੰਗਈ ਸਹਾ ਸੁਪਰਡੈਂਟ ਸ੍ਰ ਰਵਿੰਦਰ ਸਿੰਘ ਕਪੂਰ- ਸਹਾ ਸੁਪਰਡੈਂਟ ਸ੍ਰ ਪ੍ਰਦੀਪ ਸਿੰਘ ਮਾਨ ਅਤੇ ਪਤਵੰਤੇ ਸੱਜਣ ਹਾਜਰ ਸਨ।