ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

ਬਿਆਸ, 12 ਅਗਸਤ (ਐੱਸ.ਪੀ.ਐਨ ਬਿਊਰੋ) – ਬਾਬਾ ਸਾਵਣ ਸਿੰਘ ਨਗਰ ਬਿਆਸ ਵਿਖੇ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ N.G.O ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ । N.G.O ਦੀ ਸਮੁੱਚੀ ਟੀਮ ਵੱਲੋਂ ਸਾਉਣ ਮਹੀਨੇ ਦੀਆਂ ਤੀਆਂ ਪੰਜਾਬੀ ਸੱਭਿਆਚਾਰਕ ਢੰਗ ਨਾਲ ਮਨਾਉਣ ਦਾ ਉਪਰਾਲਾ ਕੀਤਾ ਗਿਆ। ਜਿਸ ਵਿੱਚ ਸੰਸਥਾ ਵੱਲੋਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਕੁਝ ਪੁਰਾਤਨ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ( ਜਿਸ ਵਿੱਚ ਗਾਗਰ, ਗੜਵਾ, ਮਧਾਣੀ , ਚਾਟੀ, ਕੁੱਜਾ, ਸਰਾਹੀ,ਚਰਖ਼ਾ, ਦੇਗਬਰਾ ,ਸਕਾਲਾ , ਦੁੱਧ ਕਾੜਨਾ , ਸੂਤੀ ਦਰੀਆਂ( ਹੱਥ ਨਾਲ ਬਣੀਆਂ ) ਆਦਿ ਸ਼ਾਮਲ ਸਨ, ਨਵੀਂ ਪੀੜ੍ਹੀ ਦਾ ਨੂੰ ਉਹਨਾਂ ਬਾਰੇ ਦੱਸਿਆ ਗਿਆ।

ਕੁਝ ਮਾਤਾਵਾਂ ਅਤੇ ਭੈਣਾਂ ਵੱਲੋਂ ਚਰਖੇ ਤੇ ਤੰਦ ਵੀ ਪਾਏ ਗਏ। ਤੀਆਂ ਦੇ ਪ੍ਰੋਗਰਾਮ ਵਿੱਚ ਨਗਰ ਦੀਆਂ ਧੀਆਂ ਭੈਣਾਂ, ਮਤਾਵਾਂ , ਮੁਟਿਆਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੰਸਥਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ , ਸੀਨੀਅਰ ਵਾਈਸ ਪ੍ਰਧਾਨ ਗੁਰਿੰਦਰ ਸਿੰਘ ਭਲਾਈਪੁਰ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਕੌਰ ਰੰਧਾਵਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੰਸਥਾ ਦੀ ਸਮੁੱਚੀ ਟੀਮ ਚੇਅਰਪਰਸਨ ਹਰਮਨਦੀਪ ਕੌਰ ਚਾਹਲ ਜਨਰਲ ਸੈਕਟਰੀ ਰਵਿੰਦਰ ਕੌਰ , ਐਡੀਸ਼ਨਲ ਜਨਰਲ ਸੈਕਟਰੀ ਜਗਦੀਸ਼ ਸਿੰਘ ਨੰਬਰਦਾਰ ਦੋਲੋ ਨੰਗਲ , ਮਲਕੀਤ ਸਿੰਘ , ਅਸਿਸਟੈਂਟ ਜਨਰਲ ਸੈਕਟਰੀ ਸਰਬਜੀਤ ਸਿੰਘ , ਜਸਬੀਰ ਸਿੰਘ , ਸਾਬਕਾ ਸਰਪੰਚ ਸਰਬਜੀਤ ਕੌਰ , ਗੁਰਜੀਤ ਕੌਰ C.D.P.O ਦਫਤਰ ਬਾਬਾ ਬਕਾਲਾ ਆਦਿ ਨਗਰ ਦੀਆਂ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਿਲ ਰਹੀਆਂ।

You May Also Like